ਨਾਭਾ ''ਚ ਪਏ ਭਾਰੀ ਮੀਂਹ ਨੇ ਕਿਸਾਨਾਂ ਦੇ ਸੁਕਾਏ ਸਾਹ

08/18/2019 1:12:26 PM

ਨਾਭਾ (ਰਾਹੁਲ)—ਪੰਜਾਬ 'ਚ ਬੀਤੇ ਦਿਨ ਤੋਂ ਹੋ ਰਹੀ ਬਾਰਸ਼ ਨੇ ਕਿਸਾਨਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਮੌਮਸ ਵਿਭਾਗ ਵਲੋਂ ਜਾਰੀ ਕੀਤੇ ਗਏ ਹਾਈ ਅਲਰਟ ਦਾ ਅਸਰ ਨਾਭਾ ਬਲਾਕ ਦੇ ਦਰਜਨਾਂ ਪਿੰਡਾ 'ਚ ਸਾਫ ਵੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਪਾਣੀ 'ਚ ਡੁੱਬ ਗਈ ਹੈ। ਨਾਭਾ ਬਲਾਕ ਦੇ ਪਿੰਡਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹੜ੍ਹ ਵਰਗਾ ਮਾਹੌਲ ਬਣ ਗਿਆ ਹੈ, ਜਿਸ ਵਿਚ ਪਿਡ ਲੁਬਾਣਾ, ਬਿਰੜਵਾਲ, ਲਬਾਣਾ ਟੇਕੂ, ਲੁਬਾਣਾ ਕਰਮੂ, ਕੌਲ, ਉੱਧਾ, ਕਵੇਲੀ, ਰਾਈਮਲ ਮਾਜਰੀ, ਜਾਤੀਵਾਲ, ਬਹਿਬਲਪੁਰ, ਖਿਦਰਪੁਰ, ਰਾਮਗੜ੍ਹ ਤਂੋ ਇਲਾਵਾ ਹੋਰ ਕਈ ਪਿੰਡ ਸ਼ਾਮਲ ਹਨ।

ਇਸ ਮੌਕੇ 'ਤੇ ਲਬਾਣਾ ਪਿੰਡ ਦੇ ਕਿਸਾਨ ਗਿਆਨ ਚੰਦ, ਗੁਰਪ੍ਰੀਤ ਸਿੰਘ ਅਤੇ ਕਿਸਾਨ ਬੰਟੀ ਸਿੰਘ ਨੇ ਕਿਹਾ ਕਿ ਡਰੇਨ ਦੀ ਸਫਾਈ ਨਾ ਹੋਣ ਕਾਰਨ ਸਾਡੀ ਫਸਲ ਦਾ ਨੁਕਸਾਨ ਹੋਇਆ ਹੈ ਅਤੇ ਕਿਸਾਨਾਂ ਦੀ ਹਜ਼ਾਰਾ ਏਕੜ ਫਸਲ ਪਾਣੀ 'ਚ ਡੁੱਬ ਗਈ ਹੈ ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਕਿਸਾਨਾਂ ਦੀ ਸਾਰ ਲੈਣ ਨਹੀ ਆਇਆ।

Shyna

This news is Content Editor Shyna