ਰੇਲਵੇ ਨੇ ਸਿਰਫ ਦੋ ਜੋੜੀਆਂ ਰੇਲ ਗੱਡੀਆਂ ਚਲਾਉਣ ਦਾ ਕੀਤਾ ਫੈਸਲਾ

11/25/2020 1:18:29 AM

ਜੈਤੋ,(ਪਰਾਸ਼ਰ)- ਰੇਲਵੇ ਸੂਤਰਾਂ ਨੇ ਅੱਜ ਦੱਸਿਆ ਕਿ ਕਿਸਾਨ ਸੰਘਰਸ਼ ਮੋਰਚਾ ਵੱਲੋਂ ਜੰਡਿਆਲਾ ’ਚ ਰੁਕਾਵਟ ਆਉਣ ਕਾਰਣ ਬਿਆਸ, ਤਰਨ ਤਾਰਨ, ਭਗਤਵਾਲਾ ਤੋਂ ਕਨਵਰਟਡ ਰੂਟ ਰਾਹੀਂ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ ਪਰ ਸਿੰਗਲ ਲਾਈਨ ਸੈਕਸ਼ਨ ਦੇ ਨਾਲ 50 ਕਿਲੋਮੀਟਰ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਰਫਤਾਰ ਸੀਮਾ ਹੋਣ ਕਾਰਣ ਇਹ ਮਾਰਗ ਸਾਰੀਆਂ ਰੇਲ ਗੱਡੀਆਂ ਨੂੰ ਚਲਾਉਣਾ ਸੰਭਵ ਨਹੀਂ ਹੈ। ਇਸ ਕਾਰਣ ਰੇਲਵੇ ਪ੍ਰਸ਼ਾਸਨ ਨੇ ਮੇਲ ਐਕਸਪ੍ਰੈਸ ਟ੍ਰੇਨਾਂ ਦੀਆਂ ਸਿਰਫ ਦੋ ਜੋੜੀਆਂ ਚਲਾਉਣ ਦਾ ਫੈਸਲਾ ਕੀਤਾ ਹੈ।

ਟ੍ਰੇਨ ਨੰਬਰ 02903/02904 (ਗੋਲਡਨ ਟੈਂਪਲ ਮੇਲ),

ਟ੍ਰੇਨ ਨੰਬਰ 04649/04650 (ਸਾਰਯੁ-ਯਮੁਨਾ ਐਕਸ.) ਅਤੇ ਰੇਲ ਨੰਬਰ 04673/04674 (ਸ਼ਹੀਦ ਐਕਸ.)।

ਤਿੰਨ ਹੋਰ ਰੇਲ ਗੱਡੀਆਂ ਜਿਹੜੀਆਂ ਅੱਜ ਅੰਮ੍ਰਿਤਸਰ ਪਹੁੰਚੀਆਂ ਹਨ, 25 ਨਵੰਬਰ ਨੂੰ ਸਿਰਫ ਅੰਮ੍ਰਿਤਸਰ ਤੋਂ ਚਲਾਈਆਂ ਜਾਣਗੀਆਂ।

ਰੇਲਗੱਡੀ 02716 (ਸੱਚਖੰਡ ਐਕਸ),

ਟ੍ਰੇਨ 02926 (ਵੈਸਟ ਐਕਸ.) ਅਤੇ

09026 (ਅੰਮ੍ਰਿਤਸਰ-ਬਾਂਦਰਾ ਟਰਮੀਨਸ).

ਟ੍ਰੇਨ ਨੰਬਰ 02054 (ਅੰਮ੍ਰਿਤਸਰ-ਹਰਿਦੁਆਰ ਜਨਸ਼ਤਾਬਾਦੀ),

05212 (ਅੰਮ੍ਰਿਤਸਰ-ਸਹਾਰਸਾ ਜਨਸੇਵਾ), 02030 (ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ)

ਜਿੰਨਾਂ ਨੂੰ ਉਨ੍ਹਾਂ ਦੇ ਨਿਰਧਾਰਤ ਸਮੇਂ ’ਤੇ ਚੱਲਣ ਦੀ ਘੋਸ਼ਣਾ ਕੀਤੀ ਗਈ ਸੀ, ਉਨ੍ਹਾਂ ਨੂੰ ਜੰਡਿਆਲਾ ਮੁੱਖ ਲਾਈਨ ਦੇ ਖੁੱਲ੍ਹਣ ਤੱਕ ਮੁਲਤਵੀ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਡਵੀਜ਼ਨ ਵਿਚ ਐਲਾਨੀਆਂ ਗਈਆਂ ਹੋਰ ਗੱਡੀਆਂ ਉਨ੍ਹਾਂ ਦੇ ਨਿਰਧਾਰਤ ਸਮੇਂ ਅਤੇ ਰੂਟ ਦੇ ਅਨੁਸਾਰ ਚੱਲਣਗੀਆਂ।

Bharat Thapa

This news is Content Editor Bharat Thapa