ਰੇਲਵੇ ਨੇ ਕੀਤਾ ਵੱਡਾ ਐਲਾਨ, ਇਨ੍ਹਾਂ 24 ਟਰੇਨਾਂ ਦੀ ਵਧਾਈ ਮਿਆਦ

03/27/2021 12:31:05 PM

ਜੈਤੋ (ਰਘੂਨੰਦਨ ਪਰਾਸ਼ਰ): ਭਾਰਤੀ ਰੇਲਵੇ ਨੇ 24 ਤਿਉਹਾਰਾਂ ਦੀਆਂ ਵਿਸ਼ੇਸ਼ ਐਕਸਪ੍ਰੈਸ ਟ੍ਰੇਨਾਂ ਦੇ ਸੰਚਾਲਨ ਦੀ ਮਿਆਦ ਵਧਾਉਣ ਦਾ ਐਲਾਨ ਕੀਤਾ ਹੈ। ਸੂਤਰਾਂ ਅਨੁਸਾਰ ਜਿਨ੍ਹਾਂ ਟ੍ਰੇਨਾਂ ਦੀ ਮਿਆਦ ਵਧਾਈ ਗਈ ਹੈ, ਉਨ੍ਹਾਂ 'ਚ ਰੇਲ ਨੰਬਰ 04712- 04711 ਸ਼੍ਰੀਗੰਗਾਨਗਰ-ਹਰਿਦੁਆਰ-ਸ਼੍ਰੀਗੰਗਾਨਗਰ ਵਾਇਆ ਬਠਿੰਡਾ ਤਿਉਹਾਰ ਵਿਸ਼ੇਸ਼ ਐਕਸਪ੍ਰੈਸ 1 ਅਪ੍ਰੈਲ ਤੋਂ 30 ਜੂਨ ਤੱਕ ਵਧਾਈ ਗਈ ਹੈ, ਜਦੋਂਕਿ ਟ੍ਰੇਨ 04731-04732 ਦਿੱਲੀ-ਬਠਿੰਡਾ-ਦਿੱਲੀ ਤਿਉਹਾਰ ਵਿਸ਼ੇਸ਼ ਐਕਸਪ੍ਰੈਸ 1 ਅਪ੍ਰੈਲ ਤੋਂ 30 ਜੂਨ ਤੱਕ ,ਰੇਲਗੱਡੀ ਨੰਬਰ 02471- 02472 ਸ਼੍ਰੀਗੰਗਾਨਗਰ-ਦਿੱਲੀ-ਸ਼੍ਰੀਗੰਗਾਨਗਰ ਵਾਇਆ ਬਠਿੰਡਾ ਸੁਪਰਫਾਸਟ ਸਪੈਸ਼ਲ ਸਪੈਸ਼ਲ ਐਕਸਪ੍ਰੈੱਸ 1 ਅਪ੍ਰੈਲ ਤੋਂ 30 ਜੂਨ ਤੱਕ, ਟ੍ਰੇਨ ਨੰਬਰ 04887 ਰਿਸ਼ੀਕੇਸ਼-ਬਾੜਮੇਰ ਫੈਸਟੀਵਲ ਸਪੈਸ਼ਲ ਐਕਸਪ੍ਰੈਸ 2 ਅਪ੍ਰੈਲ ਤੋਂ 1 ਜੁਲਾਈ, ਟ੍ਰੇਨ ਨੰਬਰ 09611 ਅਜਮੇਰ-ਅੰਮ੍ਰਿਤਸਰ ਤਿਉਹਾਰ ਸਪੈਸ਼ਲ ਵਿਸ਼ੇਸ਼ ਐਕਸਪ੍ਰੈਸ 1 ਅਪ੍ਰੈਲ ਤੋਂ 26 ਜੂਨ, ਟ੍ਰੇਨ ਨੰਬਰ 09612 ਅੰਮ੍ਰਿਤਸਰ-ਅਜਮੇਰ ਸਪੈਸ਼ਲ ਸਪੈਸ਼ਲ ਐਕਸਪ੍ਰੈਸ 6 ਅਪ੍ਰੈਲ ਤੋਂ 1 ਜੁਲਾਈ, ਟ੍ਰੇਨ ਨੰਬਰ 09613 ਅਜਮੇਰ-ਅੰਮ੍ਰਿਤਸਰ ਤਿਉਹਾਰ ਵਿਸ਼ੇਸ਼ ਐਕਸਪ੍ਰੈਸ 5 ਅਪ੍ਰੈਲ ਤੋਂ 30 ਜੂਨ ਤੱਕ, ਰੇਲ ਨੰਬਰ 09614 ਅੰਮ੍ਰਿਤਸਰ-ਅਜਮੇਰ ਤਿਉਹਾਰ ਵਿਸ਼ੇਸ਼ ਐਕਸਪ੍ਰੈਸ 2 ਅਪ੍ਰੈਲ ਤੋਂ 27 ਜੂਨ ਤੱਕ, ਟ੍ਰੇਨ ਨੰਬਰ 02457-02458 ਦਿੱਲੀ ਸਰਾਏ ਰੋਹਿਲਾ-ਬੀਕਾਨੇਰ-ਦਿੱਲੀ- ਸਰਾਏ ਰੋਹਿਲਾ ਨੂੰ 1 ਅਪ੍ਰੈਲ ਤੋਂ ਵਧਾ ਕੇ 30 ਜੂਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰੇਲਵੇ ਨੇ 10 ਹੋਰ ਵੱਖ-ਵੱਖ ਰੂਟਾਂ 'ਤੇ ਚੱਲਣ ਵਾਲੀਆਂ ਰੇਲ ਗੱਡੀਆਂ ਦੀ ਮਿਆਦ ਵੀ ਵਧਾ ਦਿੱਤੀ ਹੈ।


Shyna

Content Editor

Related News