ਰੇਲ ਮੰਡਲ ’ਚ ਚੱਲ ਰਹੀਆਂ 16 ਮੁਸਾਫਿਰ ਗੱਡੀਆਂ ਵੀ ਕੀਤੀਆਂ ਰੱਦ

05/14/2021 11:21:28 AM

ਫਿਰੋਜ਼ਪੁਰ (ਮਲਹੋਤਰਾ): ਕੋਰੋਨਾ ਵਾਇਰਸ ਮਹਾਮਾਰੀ ਦਾ ਅਸਰ ਰੇਲ ਆਵਾਜਾਈ ’ਤੇ ਲਗਾਤਾਰ ਜਾਰੀ ਹੈ। ਵਿਭਾਗ ਵੱਲੋਂ ਤੀਜੇ ਗੇਡ਼ ਵਿਚ ਰੇਲ ਮੰਡਲ ਫਿਰੋਜ਼ਪੁਰ ਵਿਚ ਚੱਲ ਰਹੀਆਂ 16 ਮੁਸਾਫਿਰ ਗੱਡੀਆਂ ਨੂੰ 15 ਮਈ ਤੋਂ ਅਨਿਸ਼ਚਿਤ ਕਾਲ ਲਈ ਰੱਦ ਕਰਨ ਦਾ ਫੈਸਲਾ ਲਿਆ ਹੈ। ਮੰਡਲ ਦੇ ਪ੍ਰਬੰਧਕ ਰਜੇਸ਼ ਅਗਰਵਾਲ ਨੇ ਦੱਸਿਆ ਕਿ ਵਿਭਾਗ ਵੱਲੋਂ ਉਨ੍ਹਾਂ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ ਜਿਨਾਂ ਵਿਚ ਮੁਸਾਫਿਰਾਂ ਦੀ ਗਿਣਤੀ ਕਾਫੀ ਘੱਟ ਹੈ। ਇਹ ਸਾਰੀਆਂ ਗੱਡੀਆਂ ਅਗਲੇ ਹੁਕਮਾਂ ਤੱਕ ਬੰਦ ਰਹਿਣਗੀਆਂ।

ਬੰਦ ਹੋਣ ਜਾ ਰਹੀਆਂ ਰੇਲਗੱਡੀਆਂ
ਅੰਮ੍ਰਿਤਸਰ-ਪਠਾਨਕੋਟ ਵਿਚਾਲੇ ਚੱਲਣ ਵਾਲੀ ਗੱਡੀ ਨੰਬਰ 04659, 04660, ਅੰਬਾਲਾ ਕੈਂਟ-ਲੁਧਿਆਣਾ ਵਿਚਾਲੇ ਚੱਲਣ ਵਾਲੀ ਗੱਡੀ ਨੰਬਰ 04503, 04504, ਫਾਜ਼ਿਲਕਾ-ਬਠਿੰਡਾ ਵਿਚਾਲੇ ਚੱਲਣ ਵਾਲੀ ਗੱਡੀ ਨੰਬਰ 04631, 04632, ਜਲੰਧਰ ਸ਼ਹਿਰ-ਫਿਰੋਜ਼ਪੁਰ ਕੈਂਟ ਵਿਚਾਲੇ ਚੱਲਣ ਵਾਲੀ ਗੱਡੀ ਨੰਬਰ 04637, 04638, ਫਿਰੋਜ਼ਪੁਰ ਕੈਂਟ-ਲੁਧਿਆਣਾ ਵਿਚਾਲੇ ਚੱਲਣ ਵਾਲੀ ਗੱਡੀ ਨੰਬਰ 04625, 4626, ਲੋਹੀਆਂ ਖਾਸ-ਲੁਧਿਆਣਾ ਵਿਚਾਲੇ ਚੱਲਣ ਵਾਲੀ ਗੱਡੀ ਨੰਬਰ 04629, 04630, ਫਿਰੋਜ਼ਪੁਰ ਕੈਂਟ-ਫਾਜ਼ਿਲਕਾ ਵਿਚਾਲੇ ਚੱਲਣ ਵਾਲੀ ਗੱਡੀ ਨੰਬਰ 04627, 04628, 04643, 04644 ਨੂੰ ਰੱਦ ਕਰ ਦਿੱਤਾ ਗਿਆ ਹੈ।

Shyna

This news is Content Editor Shyna