ਰੇਲਵੇ ਸਟਾਫ ਅਲਰਟ, ਸਤਲੁਜ ਪੁਲ ''ਤੇ ਕਾਸ਼ਨ ਨਾਲ ਚਲਾਈਆਂ ਜਾ ਰਹੀਆਂ ਟਰੇਨਾਂ

08/20/2019 12:07:49 AM

ਲੁਧਿਆਣਾ (ਗੌਤਮ)— ਸਤਲੁਜ ਦਰਿਆ 'ਚ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਰੇਲ ਡਿਪਾਰਟਮੈਂਟ ਵਲੋਂ ਵੀ ਆਪਣੇ ਸਟਾਫ ਨੂੰ ਅਲਰਟ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਐਕਸੀਡੈਂਟ ਰਿਲੀਫ ਟਰੇਨ ਨੂੰ ਤਿਆਰ ਕਰਨ ਦੇ ਨਾਲ ਨਾਲ ਇੰਜੀ., ਸਿਗਨਲ ਤੇ ਅਪਰੇਟਿੰਗ ਸਟਾਫ ਦੇ ਮੁਲਾਜ਼ਮਾਂ ਨੂੰ ਵੀ ਅਲਰਟ ਕੀਤਾ ਗਿਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਸੰਕਟਮਈ ਹਾਲਾਤ 'ਚ ਹਾਲਾਤ ਨੂੰ ਕਾਬੂ ਕੀਤਾ ਜਾ ਸਕੇ। ਡਿਪਾਰਟਮੈਂਟ ਵਲੋਂ ਸਪੈਸ਼ਲ ਟੀਮ ਵੀ ਗਠਿਤ ਕੀਤੀ ਗਈ। ਪੁਲ ਦੇ ਹੇਠਾਂ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਟਰੇਨਾਂ ਨੂੰ ਕਾਸ਼ਨ ਦੇ ਕੇ ਚਲਾਇਆ ਜਾ ਰਿਹਾ ਹੈ ਕਿਉਂਕਿ ਪਹਿਲਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉਪਰ ਚਲਾ ਗਿਆ ਸੀ, ਜਿਸਨੂੰ ਦੇਖਦੇ ਹੋਏ ਡਰਾਈਵਰਾਂ ਨੂੰ ਟਰੇਨ ਦੀ ਸਪੀਡ 20 ਕਿਲੋਮੀਟਰ ਦੇ ਹਿਸਾਬ ਨਾਲ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਜੇਕਰ ਪਾਣੀ ਦਾ ਪੱਧਰ ਵਧਦਾ ਹੈ ਤਾਂ ਸਪੀਡ 10 ਕਿਲੋਮੀਟਰ ਕੀਤੀ ਜਾ ਸਕਦੀ ਹੈ। ਪੁਲਾਂ 'ਤੇ ਤਾਇਨਾਤ ਪੁਲਸ ਪਾਰਟੀਆਂ ਨੂੰ ਵੀ ਸਰਗਰਮ ਰਹਿਣ ਦੇ ਆਦੇਸ਼ ਦਿੱਤੇ ਗਏ ਹਨ ਤਾਂ ਕਿ ਕੋਈ ਹਾਲਾਤ ਵਿਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਇਸਦੀ ਸੂਚਨਾ ਤੁਰੰਤ ਹੈਡ ਕਵਾਟਰ ਅਤੇ ਲੁਧਿਆਣਾ, ਜਲੰਧਰ ਅਤੇ ਫਿਲੌਰ ਸਟੇਸ਼ਨ 'ਤੇ ਦਿੱਤੀ ਜਾਵੇ ਜਦਕਿ ਸਹਾਰਨਪੁਰ ਅਤੇ ਅੰਬਾਲਾ ਡਵੀਜ਼ਨ ਵਿਚ ਸਥਿਤੀ ਕਾਬੂ ਹੋਣ ਦੇ ਕਾਰਨ ਟਰੇਨਾਂ ਨੂੰ ਪਹਿਲਾ ਦੀ ਤਰਾਂ ਹੀ ਚਲਾਇਆ ਜਾ ਰਿਹਾ ਹੈ।

KamalJeet Singh

This news is Content Editor KamalJeet Singh