ਫਿਰੋਜ਼ਪੁਰ: ਸਰਹੱਦੀ ਏਰੀਏ ’ਚ ਰੇਡ ਪੁਲਸ ਨੇ ਬਰਾਮਦ ਕੀਤੀ ਹਜ਼ਾਰਾਂ ਲੀਟਰ ਲਾਹਣ

03/06/2021 4:36:37 PM

ਫਿਰੋਜ਼ਪੁਰ (ਕੁਮਾਰ): ਸਤਲੁਜ ਦਰਿਆ ਫਿਰੋਜ਼ਪੁਰ ਦੇ ਏਰੀਆ ਵਿੱਚ ਵੱਡੀ ਰੇਡ ਕਰਦੇ ਪੰਜਾਬ ਪੁਲਸ ਅਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਹ ਜਾਣਕਾਰੀ ਦਿੰਦੇ ਹੋਏ ਐੱਚ.ਸੀ. ਰਤਨ ਸਿੰਘ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਦੀ ਟੀਮ ਜਦੋਂ ਗਸ਼ਤ ਤੇ ਚੈਕਿੰਗ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਨਿਹਾਲਾ ਕਿਲਚਾ ਵੱਲ ਦਰਿਆ ਦੇ ਕੋਲ ਸਰਕੰਡਿਆਂ ਵਿੱਚ ਕੁਲਵੰਤ ਸਿੰਘ, ਮੇਜਰ ਸਿੰਘ ਅਲੀਕੇ, ਅਮਰੀਕ ਸਿੰਘ ਕਮਾਲੇਵਾਲਾ ਅਤੇ 5-6 ਅਣਪਛਾਤੇ ਵਿਅਕਤੀ ਨਾਜਾਇਜ਼ ਸ਼ਰਾਬ ਕੱਢ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਸ ਗੁਪਤ ਸੂਚਨਾ ਦੇ ਆਧਾਰ ਤੇ ਐਕਸਾਈਜ਼ ਵਿਭਾਗ ਅਤੇ ਪੰਜਾਬ ਪੁਲਸ ਦੀ ਟੀਮ ਨੇ ਜਦ ਦੱਸੀ ਗਈ ਜਗ੍ਹਾ ਤੇ ਰੇਡ ਕੀਤੀ ਤਾਂ ਉਥੋਂ 29600 ਲੀਟਰ 395 ਬੋਤਲਾਂ ਨਾਜਾਇਜ਼ ਸ਼ਰਾਬ 32 ਤਰਪਾਲਾਂ ਅਤੇ ਡਰੰਮ ਆਦਿ ਬਰਾਮਦ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਨਾਮਜ਼ਦ ਲੋਕ ਪੁਲਸ ਨੂੰ ਦੇਖ ਕੇ ਉਥੋਂ ਫਰਾਰ ਹੋ ਗਏ। ਥਾਣਾ ਸਦਰ ਫਿਰੋਜ਼ਪੁਰ ਵਿੱਚ ਪੁਲਸ ਨੇ ਨਾਮਜ਼ਦ ਅਤੇ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।


Shyna

Content Editor

Related News