ਲੁਟੇਰਾ ਮਹਿਲਾ ਦਾ ਪਰਸ ਖੋਹ ਕੇ ਫਰਾਰ

12/14/2018 6:40:29 AM

ਪਟਿਆਲਾ, (ਬਲਜਿੰਦਰ)- ਥਾਣਾ ਤ੍ਰਿਪਡ਼ੀ ਅਧੀਨ ਪੈਂਦੇ ਸਰਹਿੰਦ ਰੋਡ ’ਤੇ ਐੱਫ. ਸੀ. ਆਈ. ਦਫ਼ਤਰ ਦੇ ਕੋਲ ਇਕ ਸਕੂਟਰੀ ਸਵਾਰ ਮਹਿਲਾ ਦਾ ਪਰਸ ਖੋਹ ਕੇ  ਲੁਟੇਰਾ ਫਰਾਰ ਹੋ ਗਿਆ। ਪੀੜਤਾ ਅਮਨਦੀਪ ਕੌਰ ਪਤਨੀ ਮਨਦੀਪ ਸਿੰਘ ਵਾਸੀ ਪਿੰਡ ਅਸਰਪੁਰ ਨੇ ਥਾਣਾ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਹ ਸਰਹਿੰਦ ਰੋਡ ’ਤੇ ਐੱਫ. ਸੀ. ਆਈ. ਦਫ਼ਤਰ  ਕੋਲ ਖਡ਼੍ਹੀ ਸੀ। ਇਕ ਅਣਪਛਾਤਾ ਲੁਟੇਰਾ ਸਕੂਟਰੀ ’ਤੇ ਆਇਆ। ਉਸ ਦਾ ਪਰਸ ਖੋਹ ਕੇ ਫਰਾਰ ਹੋ ਗਿਆ। ਪਰਸ ਵਿਚ 2500 ਰੁਪਏ, ਏ. ਟੀ. ਐੱਮ. ਕਾਰਡ, ਇਕ ਮੋਬਾਇਲ ਫੋਨ ਅਤੇ ਹੋਰ ਜ਼ਰੂਰੀ ਕਾਗਜ਼ਾਤ ਸਨ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।