ਪੰਜਾਬ ਰੋਡਵੇਜ਼ ਦੇ 2 ਧਿਰਾਂ ''ਚ ਲੜਾਈ, 2 ਡਰਾਇਵਰ ਜ਼ਖਮੀ

01/11/2020 4:18:46 PM

ਮੋਗਾ (ਸੰਜੀਵ): ਪੰਜਾਬ ਰੋਡਵੇਜ਼ ਮੋਗਾ ਦੇ ਦੋ ਧਿਰਾਂ 'ਚ ਆਪਸੀ ਰੰਜਿਸ਼ ਦੇ ਚੱਲਦੇ ਇਕ ਧਿਰ ਨੇ ਦੂਜੀ ਧਿਰ ਦੇ 2 ਡਰਾਇਵਰਾਂ ਨੂੰ ਕੁੱਟ ਕੇ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਨ੍ਹਾਂ ਨੂੰ ਜ਼ਖਮੀ ਹਾਲਤ 'ਚ ਮਥੁਰਾਦਾਸ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਡਰਾਇਵਰ ਸਤਨਾਮ ਸਿੰਘ ਪੁੱਤਰ ਗੁਰਦੀਪ ਸਿੰਘ ਨਿਵਾਸੀ ਸ਼ਾਹ ਵਾਲਾ ਰੋਡ ਜ਼ੀਰਾ ਅਤੇ ਮਨਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਨਿਵਾਸੀ ਪਿੰਡ ਲੰਡੇ ਨੇ ਦੱਸਿਆ ਕਿ ਕੱਲ੍ਹ ਸ਼ਾਮ ਉਹ ਆਪਣੀ ਡਿਊਟੀ 'ਤੇ ਆਪਣੀਆਂ-ਆਪਣੀ ਬੱਸਾਂ ਦੇ ਕੋਲ ਬੱਸ ਅੱਡੇ 'ਤੇ ਖੜ੍ਹੇ ਸਨ ਕਿ ਰੋਡਵੇਜ਼ ਦੇ ਦੂਜੇ ਧਿਰ ਦੇ ਚਾਰ ਵਿਅਕਤੀ ਆਪਣੀ ਸ਼ਰਾਬ ਪੀ ਕੇ ਮਨਪ੍ਰੀਤ ਨੂੰ ਪਾਰਟੀ ਵਲੋਂ ਬੁਰਾ ਭਲਾ ਕਹਿਣਾ ਲੱਗੇ, ਜਿਸ 'ਤੇ ਉਨ੍ਹਾਂ ਦੀ ਆਪਸੀ ਬਹਿਸ ਬਾਜ਼ੀ ਹੋ ਗਈ ਅਤੇ ਰੋਡਵੇਜ਼ ਦੇ ਚਾਰ ਕਰਮਚਾਰੀਆਂ ਨੇ ਮਨਪ੍ਰੀਤ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਸਤਨਾਮ ਸਿੰਘ ਨੇ ਦੱਸਿਆ ਕਿ ਜਦੋਂ ਉਹ ਮਨਪ੍ਰੀਤ ਨੂੰ ਛੁਡਾਉਣ ਭੱਜ ਕੇ ਆਇਆ ਤਾਂ ਉਨ੍ਹਾਂ ਚਾਰਾਂ ਨੇ ਉਸ ਨੂੰ ਵੀ ਤੇਜ਼ਧਾਰ ਹਥਿਆਰ ਨਾਲ ਮਾਰਿਆ ਅਤੇ ਪਗੜੀ ਉਤਾਰ ਦਿੱਤੀ ਅਤੇ ਵਰਦੀ ਵੀ ਪਾੜ ਦਿੱਤੀ, ਜਦਕਿ ਉਹ ਇਕ ਅੰਮ੍ਰਿਤਧਾਰੀ ਸਿੱਖ ਹੈ। ਜ਼ਖਮੀ ਦੋਵਾਂ ਡਰਾਇਵਰਾਂ ਨੇ ਦੱਸਿਆ ਕਿ ਚਾਰੇ ਕਰਮਚਾਰੀਆਂ ਦਾ ਕਹਿਣਾ ਸੀ ਕਿ ਉਹ ਦੋਵੇਂ ਉਨ੍ਹਾਂ ਦੀ ਪਾਰਟੀ 'ਚ ਸ਼ਾਮਲ ਹੋ ਜਾਣ। ਸਾਡੇ ਵਲੋਂ ਮਨ੍ਹਾਂ ਕਰਨ 'ਤੇ ਉਨ੍ਹਾਂ ਨੇ ਸਾਨੂੰ ਮਾਰਿਆ ਜਦੋਂ ਉਹ ਖੂਨ ਨਾਲ ਲਥਪਥ ਦੂਜੇ ਧਿਰ ਦੇ ਪ੍ਰਧਾਨ ਦੇ ਕੋਲ ਸ਼ਿਕਾਇਤ ਲੈ ਕੇ ਗਏ ਤਾਂ ਉਨ੍ਹਾਂ ਨੇ ਵੀ ਉਨ੍ਹਾਂ ਦੇ ਨਾਲ ਬੁਰਾ ਵਿਵਹਾਰ ਕੀਤਾ ਅਤੇ ਕਿਹਾ ਕਿ ਤੁਸੀ ਸਾਡੀ ਪਾਰਟੀ 'ਚ ਸ਼ਾਮਲ ਹੋ  ਜਾਓ। ਇਸ ਦੇ ਬਾਅਦ ਦੋਵੇਂ ਡਰਾਇਵਰ ਆਪਣੀ ਪਾਰਟੀ ਦੇ ਸੈਕੇਟਰੀ ਗੁਰਪ੍ਰੀਤ ਸਿੰਘ ਦੇ ਨਾਲ ਥਾਣਾ ਸਿਟੀ 'ਚ ਸ਼ਿਕਾਇਤ ਲੈ ਕੇ ਪਹੁੰਚੇ ਅਤੇ ਪੁਲਸ ਨੂੰ ਦੱਸਿਆ ਕਿ ਚਾਰੇ ਕਰਮਚਾਰੀ ਬੱਸ ਅੱਡੇ 'ਚ ਖੜ੍ਹੇ ਹਨ।

ਉਨ੍ਹਾਂ ਨੂੰ ਇਸ ਸਮੇਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਪਰ ਮੌਜੂਦ ਪੁਲਸ ਅਧਿਕਾਰੀਆਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ, ਉਲਟਾ ਸਾਨੂੰ ਕਿਹਾ ਕਿ ਉਨ੍ਹਾਂ ਨੂੰ ਤਾਂ ਕਦੇ ਵੀ ਫੜ੍ਹ ਲੈਣਗੇ, ਪਹਿਲਾ ਤੁਸੀਂ ਆਪਣਾ ਇਲਾਜ ਕਰਵਾਓ, ਜਿਸ 'ਤੇ ਸੈਕੇਟਰੀ ਨੇ ਸਾਨੂੰ ਮਥੁਰਾਦਾਸ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਜ਼ਖਮੀਆਂ ਦੇ ਮੁਤਾਬਕ ਦੋ ਧਿਰਾਂ ਦੇ ਪ੍ਰਧਾਨਾਂ ਦੀ ਰੰਜਿਸ਼ 'ਚ ਉਨ੍ਹਾਂ ਦੀ ਕੁੱਟਮਾਰ ਬੇਵਜ੍ਹਾ ਹੋ ਗਈ, ਜਦਕਿ ਸਾਨੂੰ ਹਮਲਾਵਰਾਂ ਨੇ ਕਿਹਾ ਵੀ ਸੀ ਕਿ ਕੱਲ੍ਹ ਸਵੇਰੇ ਪ੍ਰਧਾਨ ਨੂੰ ਲੈ ਕੇ ਉਨ੍ਹਾਂ ਨਾਲ ਗੱਲਬਾਤ ਕਰਨਗੇ ਪਰ ਉਨ੍ਹਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਸਗੋਂ ਸਾਨੂੰ ਬੁਰੀ ਤਰ੍ਹਾਂ ਕੁੱਟਿਆ। ਜ਼ਿਕਰਯੋਗ ਹੈ ਕਿ ਥਾਣਾ ਸਿਟੀ ਪੁਲਸ ਨੇ ਹਸਪਤਾਲ 'ਚ ਜਾ ਕੇ ਦੋਵਾਂ ਜ਼ਖਮੀਆਂ ਦੇ ਬਿਆਨ ਦਰਜ ਕਰ ਲਏ ਹਨ।

Shyna

This news is Content Editor Shyna