ਪੰਜਾਬ ਪੁਲਸ ਦੇ ਐੱਸ. ਆਈ. ਦੀ ਗੱਡੀ ਦੇ ਟਾਇਰ ਚੋਰੀ

12/17/2018 8:04:58 AM

ਚੰਡੀਗਡ਼੍ਹ, (ਸੁਸ਼ੀਲ)- ਸੈਕਟਰ-63 ਸਥਿਤ ਚੰਡੀਗਡ਼੍ਹ ਹਾਊਸਿੰਗ ਬੋਰਡ ਦੇ ਫਲੈਟ ਦੀ ਪਾਰਕਿੰਗ ’ਚੋਂ ਚੋਰਾਂ ਨੇ ਪੰਜਾਬ ਪੁਲਸ ਦੇ ਐੱਸ. ਆਈ. ਦੀ ਸਕਾਰਪੀਓ ਗੱਡੀ ਦੇ ਚਾਰੇ ਟਾਇਰ ਚੋਰੀ ਕਰ ਲਏ। ਚੋਰ ਗੱਡੀ ਨੂੰ ਇੱਟਾਂ ’ਤੇ ਖਡ਼੍ਹਾ ਕਰਕੇ ਚਲਦੇ ਬਣੇ। ਐੱਸ. ਆਈ. ਮੱਖਣ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਸੈਕਟਰ-49 ਥਾਣਾ ਪੁਲਸ ਨੂੰ ਦਿੱਤੀ। ਪੁਲਸ ਨੇ ਮਾਮਲਾ ਦਰਜ ਕਰ ਲਿਆ। 
ਮੱਖਣ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਸੈਕਟਰ-63 ਸਥਿਤ ਚੰਡੀਗਡ਼੍ਹ ਹਾਊਸਿੰਗ ਬੋਰਡ ਦੇ ਫਲੈਟ ’ਚ ਰਹਿੰਦਾ ਹੈ। ਸ਼ਨੀਵਾਰ ਨੂੰ ਉਸ ਨੇ ਆਪਣੀ ਸਕਾਰਪੀਓ ਗੱਡੀ ਨੰਬਰ ਪੀ. ਬੀ. 05 ਏ 8481 ਪਾਰਕਿੰਗ ’ਚ  ਖਡ਼੍ਹੀ ਕੀਤੀ ਸੀ। ਐਤਵਾਰ ਸਵੇਰੇ ਗੱਡੀ ਦੇ ਚਾਰੇ ਟਾਇਰ ਤੇ ਵ੍ਹੀਲ ਗਾਇਬ ਸਨ। ਚੋਰ ਇੱਟਾਂ ਤੇ ਟਾਈਲਾਂ ਆਪਣੇ ਨਾਲ ਹੀ ਲੈ ਕੇ ਆਏ ਸਨ।


Related News