ਪੰਜਾਬ ਪੁਲਸ ਦਾ ਸਿਪਾਹੀ ਸਮੈਕ ਸਮੇਤ ਰੰਗੇ ਹੱਥੀਂ ਕਾਬੂ

01/14/2020 5:48:08 PM

ਖੰਨਾ (ਵਿਪਨ): ਜਦੋਂ ਨਸ਼ੇ ਦਾ ਕਾਰੋਬਾਰ ਅਤੇ ਨਸ਼ਾ ਵੇਚਣ ਪੁਲਸ ਦੇ ਮੁਲਾਜ਼ਮ ਹੀ ਲੱਗ ਜਾਣ ਤਾਂ ਪੰਜਾਬ 'ਚੋਂ ਨਸ਼ਾ ਕਿਵੇ ਖਤਮ ਹੋਵੇਗਾ। ਤਾਜ਼ਾ ਮਾਮਲਾ ਸਮਰਾਲਾ 'ਚ ਸਾਹਮਣੇ ਆਇਆ ਹੈ, ਜਿਥੇ ਸਮਰਾਲਾ ਪੁਲਸ ਨੇ ਪੰਜਾਬ ਪੁਲਸ ਦੇ ਇਕ ਸਿਪਾਹੀ ਨੂੰ ਨਾਕੇ ਦੌਰਾਨ ਸਮੈਕ ਸਮੇਤ ਕਾਬੂ ਕੀਤਾ ਹੈ।

ਇਸ ਸਬੰਧੀ ਐੱਸ.ਐੱਚ.ਓ. ਸਿਕੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਬ-ਇੰਸਪੈਕਟਰ ਜੋਗਿੰਦਰ ਸਿੰਘ ਵੱਲੋਂ ਮਾਛੀਵਾੜਾ ਪੁਲਸ ਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਨਾਕੇਬੰਦੀ ਕੀਤੀ ਹੋਈ ਸੀ ਤੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ  ਮਾਛੀਵਾੜਾ ਸਾਈਡ ਵੱਲੋਂ ਆ ਰਹੀ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਿਸ 'ਚ ਸਵਾਰ ਵਿਅਕਤੀ ਪੁਲਸ ਨੂੰ ਦੇਖਦੇ ਹੀ ਕਾਰ ਵਿੱਚੋਂ ਉਤਰ ਕੇ ਭੱਜ ਗਿਆ, ਤੇ ਆਪਣੀ ਪੈਂਟ ਦੀ ਜੇਬ 'ਚੋਂ ਇੱਕ ਪਲਾਸਟਿਕ ਦੀ ਲਿਫਾਫਾ ਕੱਢ ਕੇ ਥੱਲੇ ਸੁੱਟ ਦਿੱਤਾ। ਚੈਕਿੰਗ ਕਰਨ 'ਤੇ ਇਸ 'ਚ ਸਮੈਕ ਪਾਈ ਗਈ। ਪੁਲਸ ਨੇ ਮੁਸਤੈਦੀ ਦਿਖਉਂਦੇ ਹੋਏ ਪੁਲਸ ਮੁਲਾਜ਼ਮ ਨੂੰ ਕਾਬੂ ਕਰ ਲਿਆ।

Shyna

This news is Content Editor Shyna