ਪੰਜਾਬ ਪੁਲਸ ਦੇ ਇੰਸਪੈਕਟਰ ਨੇ ਪਾਇਲ ਵਿਧਾਇਕ ’ਤੇ ਲਾਏ ਦੋਸ਼, ਨੌਕਰੀ ਤੋਂ ਬਰਖ਼ਾਸਤ ਕਰਨ ਦੀ ਦਿੱਤੀ ਧਮਕੀ

05/27/2022 4:24:41 PM

ਚੰਡੀਗੜ੍ਹ - ਪੰਜਾਬ ਪੁਲਸ ਦੇ ਇਕ ਇੰਸਪੈਕਟਰ ਨੇ ਆਪਣੇ ਆਲਾ ਅਧਿਕਾਰੀਆਂ ’ਤੇ ਪੁਲਸ ਥਾਣੇ ’ਤੇ ਹਮਲਾ ਕਰਨ ਅਤੇ ‘ਆਪ’ ਵਿਧਾਇਕ ਨੂੰ ਬਚਾਉਣ ਦਾ ਦੋਸ਼ ਲਗਾਇਆ ਹੈ। ਇੰਸਪੈਕਟਰ ਦੀ ਮੰਗ ’ਤੇ ਹਾਈਕੋਰਟ ਨੇ ਇਸ ਮਾਮਲੇ ਦੇ ਸਾਰੇ ਬਚਾਓ ਪੱਖ ਨੂੰ ਨੋਟਿਸ ਜਾਰੀ ਕਰਦੇ ਹੋਏ ਜਵਾਬ ਤਲਬ ਕੀਤਾ ਹੈ। ਅਮਲੋਹ ਦੇ ਰਹਿਣ ਵਾਲੇ ਇੰਸਪੈਕਟਰ ਕਰਨੈਲ ਸਿੰਘ ਨੇ ਹਾਈਕੋਰਟ ’ਚ ਦਾਇਰ ਕੀਤੀ ਪਟਿਸ਼ਨ ’ਚ ਕੋਰਟ ਨੂੰ ਦੱਸਿਆ ਕਿ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤੋਂ ਉਨ੍ਹਾਂ ਨੂੰ ਜਾਨ ਦਾ ਖ਼ਤਰਾ ਹੈ। ਉਨ੍ਹਾਂ ਦੇ ਕਹਿਣ ’ਤੇ ਪੁਲਸ ਦੇ ਉੱਚ ਅਧਿਕਾਰੀ ਉਨ੍ਹਾਂ ਨੂੰ ਤੰਗ-ਪਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਸਮੇਂ ਵਿਧਾਇਕ ’ਤੇ ਨਿਯਮਾਂ ਦੀ ਉਲੰਘਣਾ ਕਰਨ ’ਤੇ 2020 ਨੂੰ ਮਾਮਲਾ ਦਰਜ ਕੀਤਾ ਸੀ।

ਪੜ੍ਹੋ ਇਹ ਵੀ ਖ਼ਬਰ: ਦਰੱਖ਼ਤ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 23 ਸਾਲਾ ਨੌਜਵਾਨ ਦੀ ਮੌਤ, 29 ਮਈ ਨੂੰ ਜਾਣਾ ਸੀ ਵਿਦੇਸ਼

ਵਿਧਾਇਕ ਗਿਆਸਪੁਰਾ ਦੀ ਅਗਵਾਈ ’ਚ ਕੁਝ ਸਮਾਜ ਵਿਰੋਧੀ ਲੋਕਾਂ ਨੇ ਥਾਣੇ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਕਈ ਪੁਲਸ ਕਰਮਚਾਰੀ ਜ਼ਖ਼ਮੀ ਹੋ ਗਏ। ਹਮਲੇ ਕਾਰਨ ਸਰਕਾਰੀ ਸੰਪਤੀ ਨੂੰ ਨੁਕਸਾਨ ਵੀ ਹੋਇਆ। ਜ਼ਿਲ੍ਹਾ ਪੁਲਸ ਅਧਿਕਾਰੀਆਂ ਨੇ ਗਿਆਸਪੁਰਾ ਨੂੰ ਬਚਾਉਣ ਲਈ ਪਿਕ ਐੱਡ ਚੂਜ ਕਰ ਐੱਸ.ਆਈ.ਟੀ. ਦਾ ਗਠਨ ਕੀਤਾ, ਜਿਸ ਦੇ ਮਾਮਲੇ ਦੀ ਜਾਂਚ ਨੂੰ ਠੰਡੇ ਬੈਗ ’ਚ ਪਾ ਦਿੱਤਾ। ਦੋਸ਼ੀ ਵਿਧਾਇਕ ਨੂੰ ਜ਼ਮਾਨਤ ਵੀ ਨਹੀਂ ਮਿਲੀ, ਜਿਸ ਦੇ ਬਾਵਜੂਦ ਪੁਲਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਦੋਸ਼ੀ ਸ਼ਰੇਆਮ ਘੁੰਮ ਰਹੇ ਹਨ। ਕਰਨੈਲ ਸਿੰਘ ਨੇ ਪਟਿਸ਼ਨ ’ਚ ਹਾਈ ਕੋਰਟ ਨੂੰ ਦੱਸਿਆ ਕਿ 23 ਅਪ੍ਰੈਲ ਨੂੰ ਉਸ ਨੂੰ ਪਟਿਆਲਾ ਰੈਂਜ ਤੋਂ ਭੇਜ ਦਿੱਤਾ ਗਿਆ ਸੀ ਪਰ 20 ਦਿਨ ਬਾਅਦ ਉਸ ਦੀ ਫਿਰੋਜ਼ਪੁਰ ਬਦਲੀ ਕਰ ਦਿੱਤੀ ਗਈ। ਇਸ ਦੇ ਨਾਲ ਹੀ ਉਸ ਨੂੰ ਧਮਕੀ ਵੀ ਦਿੱਤੀ ਕਿ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਜਾਵੇਗਾ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਬੀਮੇ ਦੇ ਪੈਸੇ ਲੈਣ ਦੀ ਖ਼ਾਤਰ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ


 


rajwinder kaur

Content Editor

Related News