ਨੰਨ੍ਹੀਆਂ ਬੱਚੀਆਂ ਵੀ ਹੁਣ ਪੁਲਸ ਦੀ ਡਿਊਟੀ ਤੋਂ ਖੁਸ਼ ਹੋ ਕੇ ਦੇਣ ਲੱਗੀਆਂ ਮੁਬਾਰਕਾਂ

05/26/2020 5:08:02 PM

ਬੁਢਲਾਡਾ (ਮਨਜੀਤ): ਪੰਜਾਬ ਪੁਲਸ ਜ਼ਿਲ੍ਹਾ ਮਾਨਸਾ ਵਲੋਂ ਤਾਲਾਬੰਦੀ ਦੌਰਾਨ ਨਿਭਾਈ ਗਈ ਸੇਵਾ ਨੂੰ ਜਿੱਥੋਂ ਚਾਰੇ ਪਾਸੇ ਸਰਾਹਿਆ ਜਾ ਰਿਹਾ ਹੈ। ਉੱਥੇ ਹੀ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਪੁਲਸ ਦੀ ਹੌਂਸਲਾ ਅਫਜਾਈ ਕਰਨ ਲਈ ਸਨਮਾਨ ਸਮਾਗਮ ਰੱਖ ਕੇ ਸਨਮਾਨਿਤ ਕੀਤਾ ਗਿਆ। ਅੱਜ ਨੰਨ੍ਹੀਆਂ-ਮੁੰਨ੍ਹੀਆਂ ਵਿਦਿਆਰਥਣਾਂ ਕਰੀਸ਼ਾ ਅਤੇ ਤਨਿਸ਼ਾ ਵਲੋਂ ਅੱਜ ਬੁਢਲਾਡਾ ਦੇ ਅਹਿਮਦਪੁਰ ਵਾਲੇ ਦਰਵਾਜ਼ੇ ਤੇ ਨਿਵੇਕਲੇ ਢੰਗ ਨਾਲ ਡਿਊਟੀ ਦੇ ਰਹੇ ਏ.ਐੱਸ.ਆਈ ਯਾਦਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਪੁਲਸ ਕਰਮਚਾਰੀਆਂ ਦੀ ਟੀਮ ਵਲੋਂ ਵਿਦਿਆਰਥਣਾਂ ਵੱਲੋਂ ਦਿਖਾਈ ਪੁਲਸ ਪ੍ਰਤੀ ਸ਼ਰਧਾ ਅਤੇ ਪਿਆਰ ਤੋਂ ਪ੍ਰਸੰਨ ਹੁੰਦਿਆਂ ਯਾਦਵਿੰਦਰ ਸਿੰਘ ਨੇ ਵਿਦਿਆਰਥਣਾਂ ਨੂੰ ਜੂਸ ਪਿਆ ਕੇ ਆਸ਼ੀਰਵਾਦ ਦਿੱਤਾ। ਇੱਥੇ ਜ਼ਿਕਰਯੋਗ ਗੱਲ ਇਹ ਹੈ ਕਿ ਸਰਕਾਰ ਵਲੋਂ ਜਾਰੀ ਕੀਤੀਆਂ ਗਾਇਡ ਲਾਈਨ ਮੁਤਾਬਕ ਬੱਚੀਆਂ ਨੇ ਮਾਸਕ ਪਾਏ ਹੋਏ ਹਨ ਅਤੇ ਆਪਸ 'ਚ ਸਮਾਜਿਕ ਦੂਰੀ ਬਣਾ ਕੇ ਜਾ ਰਹੀਆਂ ਸਨ।  ਏ.ਐੱਸ.ਆਈ ਯਾਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜ਼ਿਲ੍ਹਾ ਪੁਲਸ ਮੁਖੀ ਡਾ: ਨਰਿੰਦਰ ਭਾਰਗਵ ਦੀਆਂ ਹਦਾਇਤਾਂ ਮੁਤਾਬਕ ਤਾਲਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਸਮਾਜਿਕ ਤੌਰ 'ਤੇ ਵੀ ਪੁਲਸ ਪ੍ਰਸ਼ਾਸਨ ਦਾ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਕੋਰੋਨਾ ਬੀਮਾਰੀ ਦਾ ਖਾਤਮਾ ਹੋ ਸਕੇ।


Shyna

Content Editor

Related News