ਪੰਜਾਬ ਪੁਲਸ ਦੇ 23 ਡੀ.ਐੱਸ.ਪੀ ਨੂੰ ਤਰੱਕੀ ਦੇਕੇ ਬਣਾਇਆ ਐਸ.ਪੀ

06/28/2020 1:09:04 PM

ਸ਼ੇਰਪੁਰ (ਅਨੀਸ਼): ਪੰਜਾਬ ਸਰਕਾਰ ਨੇ 23 ਡੀ.ਐੱਸ.ਪੀ ਨੂੰ ਤਰੱਕੀ ਦੇ ਕੇ ਕਾਰਜਕਾਰੀ ਐੱਸ.ਪੀ ਨਿਯੁਕਤ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਤਰੱਕੀ ਪ੍ਰਾਪਤ ਕਰਨ ਵਾਲੇ ਪੁਲਸ ਅਧਿਕਾਰੀਆਂ 'ਚ ਜਗਵਿੰਦਰ ਸਿੰਘ, ਅਵਨੀਤ ਕੌਰ ਸਿੱਧੂ, ਰਾਜਪਾਲ ਸਿੰਘ, ਗੁਰਬਾਜ ਸਿੰਘ, ਹਰਵੀਨ ਸਰਾਉ, ਹਰਵੰਤ ਕੌਰ, ਅਮਨਦੀਪ ਸਿੰਘ, ਰੁਪਿੰਦਰ ਕੌਰ ਭੱਟੀ, ਗੁਰਪ੍ਰੀਤ ਸਿੰਘ , ਰਿਚਾ ਅਗਨੀਹੋਤਰੀ, ਰੁਪਿੰਦਰ ਕੌਰ ਸਰਾਂ, ਮੁਖਤਿਆਰ ਰਾਏ, ਮਨਪ੍ਰੀਤ ਸਿੰਘ, ਵਿਸਾਲਜੀਤ ਸਿੰਘ, ਗੁਰਜੋਤ ਸਿੰਘ, ਜਸਵੀਰ ਸਿੰਘ, ਅਕਾਸਦੀਪ ਸਿੰਘ ਔਲਖ, ਬਾਲ ਕ੍ਰਿਸਨ ਸਿੰਗਲਾ, ਹਰਕਮਲ ਕੌਰ, ਮੁਕੇਸ ਕੁਮਾਰ, ਕਰਮਵੀਰ ਸਿੰਘ, ਜਸਕੀਰਤ ਸਿੰਘ ਅਤੇ ਵਰਿੰਦਰਜੀਤ ਸਿੰਘ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਅੰਤਰਾਸ਼ਟਰੀ ਸੂਟਰ ਅਵਨੀਤ ਕੌਰ ਸਿੱਧੂ , ਅਤੇ ਹਾਕੀ ਖਿਡਾਰੀ ਰਾਜਪਾਲ ਸਿੰਘ ਤਰੱਕੀ ਪ੍ਰਾਪਤ ਕਰਨ ਵਾਲੇ ਪਤੀ ਪਤਨੀ ਹਨ।


Shyna

Content Editor

Related News