ਠੰਡ ਨਾਲ ਮਰ ਰਹੇ ਬੇਸਹਾਰਾ ਪਸ਼ੂਆਂ ਦੀ ਸੰਭਾਲ ਕਰੇ ਪੰਜਾਬ ਸਰਕਾਰ , ਸਮਾਜ ਸੇਵਕਾਂ ਨੇ ਕੀਤੀ ਮੰਗ

01/19/2021 10:13:57 AM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ)- ਇਸ ਖ਼ੇਤਰ ਦੇ ਸਮਾਜ ਸੇਵਕਾਂ ਸੇਵਾ ਮੁਕਤ ਪ੍ਰਿੰਸੀਪਲ ਜਸਵੰਤ ਸਿੰਘ ਬਰਾੜ, ਸਿਮਰਜੀਤ ਸਿੰਘ ਬਰਾੜ ਲੱਖੇਵਾਲੀ, ਜਸਵਿੰਦਰ ਸਿੰਘ ਪਟਵਾਰੀ ਰਾਮਗੜ੍ਹ ਚੂੰਘਾਂ, ਪਿ੍ਤਪਾਲ ਸਿੰਘ ਬਰਾੜ ਭਾਗਸਰ, ਜਰਨੈਲ ਸਿੰਘ ਬਲਮਗੜ੍ਹ, ਅਮਰਜੀਤ ਸਿੰਘ ਕੋੜਿਆਂਵਾਲੀ, ਗਗਨ ਔਲਖ, ਰਾਜਬੀਰ ਸਿੰਘ ਬਰਾੜ ਭਾਗਸਰ ਤੇ ਜਥੇਦਾਰ ਬਲਕਾਰ ਸਿੰਘ ਨੇ ਪੰਜਾਬ ਸਰਕਾਰ, ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅਤੇ ਸਿਆਸੀ ਨੇਤਾਵਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਸੂਬੇ ਦੇ ਅੰਦਰ ਫਿਰ ਰਹੇ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਕੀਤੀ ਜਾਵੇ।

 ਕੜਾਕੇ ਦੀ ਪੈ ਰਹੀ ਠੰਡ ਦੇ ਨਾਲ ਕਈ ਬੇਸਹਾਰਾ ਪਸ਼ੂਆਂ ਦੀ ਮੌਤ ਹੋ ਰਹੀ ਹੈ ਤੇ ਬਹੁਤ ਸਾਰੇ ਪਸ਼ੂ ਠੰਡ ਦੇ ਕਰਕੇ ਬਿਮਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਇਨ੍ਵ੍ਹਾਂ ਬੇਸਹਾਰਾ ਪਸ਼ੂਆਂ ਬਾਰੇ ਕੱਖ ਨਹੀਂ ਕੀਤਾ, ਜਿਸ ਕਰਕੇ ਲੋਕ ਵੀ ਪ੍ਰੇਸ਼ਾਨ ਹੋ ਰਹੇ ਹਨ। ਲੋਕਾਂ ਦੇ ਸੱਟਾਂ ਫੇਟਾਂ ਮਾਰਦੇ ਹਨ। ਸੜਕ ਹਾਦਸੇ ਵਾਪਰਦੇ ਹਨ। ਖੁੱਲ੍ਹੇ ਅਸਮਾਨ ਹੇਠਾਂ ਫਿਰਦੇ ਇਨ੍ਹਾਂ ਬੇਸਹਾਰਾ ਪਸ਼ੂਆਂ ਦਾ ਠੰਡ ਦੇ ਨਾਲ ਬੁਰਾ ਹਾਲ ਹੋ ਰਿਹਾ ਹੈ। 

ਤਰੇਲ ਇਨ੍ਹਾਂ ਪਸ਼ੂਆਂ ਦੇ ਸਰੀਰ ਤੇ ਪੈਂਦੀ ਹੈ ਤੇ ਧੁੰਦ ਬੇਸਹਾਰਾ ਪਸ਼ੂਆਂ ਦੇ ਪਿੰਡੇ ਤੇ ਜੰਮ ਜਾਂਦੀ ਹੈ ਤੇ ਧੁੰਦ ਨਾਲ ਪਸ਼ੂ ਉੱਪਰੋਂ ਚਿੱਟੇ ਹੋ ਜਾਂਦੇ ਹਨ। ਕੁਝ ਥਾਵਾਂ ਤੇ ਤਾਂ ਠੰਡ ਨਾਲ ਬਿਮਾਰ ਹੋਵੇ ਪਸ਼ੂਆਂ ਨੂੰ ਸਾਂਭਣ ਵਾਲਾ ਕੋਈ ਨਹੀਂ। ਪਸ਼ੂਆਂ ਦੀ ਗਿਣਤੀ ਐਨੀ ਜ਼ਿਆਦਾ ਹੈ ਕਿ ਗਊਸ਼ਾਲਾ 'ਚ ਵੀ ਇਨ੍ਹਾਂ ਪਸ਼ੂਆਂ ਲਈ ਕੋਈ ਥਾਂ ਨਹੀਂ ਹੈ। ਹਜ਼ਾਰਾਂ ਦੀ ਗਿਣਤੀ 'ਚ ਬੇਸਹਾਰਾ ਪਸ਼ੂ ਬਾਹਰ ਘੁੰਮਦੇ ਫਿਰਦੇ ਹਨ। ਜੇਕਰ ਇਨ੍ਹਾਂ ਨੂੰ ਸੰਭਾਲਿਆ ਨਾ ਗਿਆ ਤਾਂ ਠੰਡ ਦੇ ਨਾਲ ਹੋਰ ਪਸ਼ੂ ਮਰਨਗੇ। ਸਰਕਾਰ ਤੇ ਪ੍ਰਸ਼ਾਸਨ ਇਸ ਪਾਸੇ ਧਿਆਨ ਦੇਵੇ।


Aarti dhillon

Content Editor

Related News