ਪੰਜਾਬ ਸਰਕਾਰ ਛੋਟੇ ਦੁਕਾਨਦਾਰਾਂ ਨਾਲ ਕਰ ਰਹੀ ਹੈ ਧੱਕੇਸ਼ਾਹੀ: ਐੱਨ. ਕੇ. ਸ਼ਰਮਾ

05/04/2020 8:11:41 PM

ਜ਼ੀਰਕਪੁਰ, (ਗੁਰਪ੍ਰੀਤ)- ਸਰਕਾਰ ਵਲੋਂ ਸਵੇਰੇ ਵਜੇ ਤੋਂ 1 ਵਜੇ ਤਕ ਦੁਕਾਨਾਂ ਖੋਲਣ ਦੇ ਕੀਤੇ ਗਏ ਐਲਾਨ ਮੁਤਾਬਕ ਅੱਜ ਜਦੋਂ ਦੁਕਾਨਦਾਰਾਂ ਨੇ ਦੁਕਾਨਾਂ ਖੋਲੀਆਂ ਤਾਂ ਪੁਲਸ ਨੇ ਡੰਡੇ ਦੇ ਜ਼ੋਰ ਨਾਲ ਜਬਰਦਸਤੀ ਕਰਦਿਆਂ ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ। ਇਸ ਸਬੰਧੀ ਜ਼ੀਰਕਪੁਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਦੀ ਅਗਵਾਈ ਵਿਚ ਦੁਕਾਨਦਾਰ ਹਲਕਾ ਵਿਧਾਇਕ ਐੱਨ. ਕੇ. ਸ਼ਰਮਾ ਨੂੰ ਮਿਲੇ। ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾ ਸਵੇਰੇ 7 ਵਜੇ ਤੋਂ 11 ਵਜੇ ਤਕ ਦੁਕਾਨਾਂ ਖੋਲਣ ਦੇ ਹੁਕਮ ਸਨ ਜਿਨ੍ਹਾਂ ਦੀ ਉਨ੍ਹਾਂ ਨੇ ਇੰਨ ਬਿਨ ਪਾਲਣਾ ਕੀਤੀ ਉਸ ਬਾਅਦ 9 ਵਜੇ ਤੋਂ 1 ਵਜੇ ਤਕ ਸਰਕਾਰ ਵਲੋਂ ਦਿੱਤੇ ਗਏ ਹੁਕਮਾਂ ਮੁਤਾਬਕ ਉਨ੍ਹਾਂ ਨੇ ਆਪਣੀਆਂ ਦੁਕਾਨਾਂ ਖੋਲੀਆਂ ਅਤੇ 11 ਵਜੇ ਪੁਲਸ ਨੇ ਜਬਰਦਸਤੀ ਕਰਦਿਆਂ ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ।ਹਲਕਾ ਵਿਧਾਇਕ ਐੱਨ. ਕੇ. ਸ਼ਰਮਾ ਦੁਕਾਨਦਾਰਾਂ ਨਾਲ ਹੋ ਰਹੀ ਇਸ ਧੱਕੇਸ਼ਾਹੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹੈ ਮੁੱਖ ਮੰਤਰੀ ਸਵੇਰੇ ਕੋਈ ਹੁਕਮ ਜਾਰੀ ਕਰਦੇ ਹਨ ਸ਼ਾਮ ਨੂੰ ਉਸ ਤੋਂ ਪਲਟ ਜਾਂਦੇ ਹਨ। ਉਨ੍ਹਾਂ ਕਿਹਾ ਪੰਜਾਬ ਸਰਕਾਰ ਛੋਟੇ ਦੁਕਾਨਦਾਰਾਂ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਦਾ ਬਿਆਨ ਹੈ ਕਿ ਸਵੇਰੇ 9 ਵਜੇ ਤੋਂ 1 ਵਜੇ ਤਕ ਲੋਕਾਂ ਦੀ ਸਹੂਲਤਾ ਮੁਤਾਬਕ ਕਰਿਆਨਾ ਅਤੇ ਹੋਰ ਵਸਤਾਂ ਦੀਆਂ ਦੁਕਾਨਾਂ ਖੁੱਲਣਗੀਆਂ। ਦੁਕਾਨਾਂ ਬੰਦ ਕਰਵਾਉਣ ਸਬੰਧੀ ਜਦੋਂ ਐੱਸ. ਡੀ. ਐੱਮ. ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਕੋਈ ਲਿਖਤੀ ਆਰਡਰ ਨਹੀਂ ਹੈ। ਬੜੇ ਅਫਸੋਸ ਦੀ ਗੱਲ ਹੈ ਕਿ ਮੀਡੀਆ ਵਿਚ ਖਬਰਾਂ ਨਸਰ ਹੋਣ ਦੇ ਬਾਵਜੂਦ ਵੀ ਅਫਸਰ ਮੁੱਖ ਮੰਤਰੀ ਦੇ ਹੁਕਮ ਨਹੀਂ ਮੰਨ ਰਹੇ।ਉਨ੍ਹਾਂ ਕਿਹਾ ਮੈਟਰੋ ਮਾਲ ਅਤੇ ਵਾਲਮਾਰਟ ਵਰਗੇ ਮਾਲ ਸਾਰਾ ਦਿਨ ਖੁੱਲ੍ਹੇ ਰਹਿੰਦੇ ਹਨ ਜਿੱਥੇ ਰੋਜ਼ਾਨਾਂ ਦੋ ਤੋਂ ਤਿੰਨ ਹਜ਼ਾਰ ਬੰਦੇ ਆਉਂਦੇ ਹਨ ਸਰਕਾਰ ਨੇ ਪੈਸੇ ਦੇ ਲਾਲਚ ਉਨ੍ਹਾਂ ਨਾਲ ਸੌਦੇਬਾਜ਼ੀ ਕਰਕੇ ਉਨ੍ਹਾਂ ਨੂੰ ਖੋਲਣ ਦੀ ਛੋਟ ਦਿੱਤੀ ਹੋਈ ਜਦਕਿ ਉਥੇ ਕੋਰੋਨਾ ਫੈਲਣ ਦਾ ਜ਼ਿਆਦਾ ਡਰ ਹੈ। ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਛੋਟੇ ਦੁਕਾਨਦਾਰਾਂ ਨਾਲ ਹੋ ਰਹੇ ਇਸ ਧੱਕੇ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਸਰਕਾਰ ਇÎਨ੍ਹਾਂ ਵੱਡੇ ਮਾਲਾਂ ਨੂੰ ਬੰਦ ਕਰੇ ਅਤੇ ਛੋਟੇ ਦੁਕਾਨਦਾਰਾਂ ਨੂੰ ਇਕ ਐਡਵਾਈਜ਼ਰੀ ਜਾਰੀ ਕਰਕੇ ਦੁਕਾਨਾਂ ਖੋਲਣ ਦੀ ਖੁੱਲ ਦੇਵੇ। ਇਸ ਮੋਕੇ ਉਜਾਗਰ ਸਿੰਘ, ਲੱਕੀ ਲੌਂਗੀਆ, ਬੌਬੀ ਜਿੰਦਲ, ਵਿਜੇ ਕੁਮਾਰ, ਬੁੱਲਾ, ਮਨੂੰ ਆਦਿ ਦੁਕਾਨਦਾਰ ਹਾਜ਼ਰ ਸਨ।


Bharat Thapa

Content Editor

Related News