ਜਬਰੀ ਕੋਰੋਨਾ ਜਾਂਚ ਕਰਨ ਦੀ ਬਜਾਏ ਸਿਹਤ ਮਹਿਕਮੇ ਦੀਆਂ ਖ਼ਾਲੀ ਅਸਾਮੀਆਂ ਭਰੇ ਪੰਜਾਬ ਸਰਕਾਰ

09/30/2020 4:15:49 PM

ਸੰਗਰੂਰ(ਦਲਜੀਤ ਸਿੰਘ ਬੇਦੀ)-ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਵਿਭਾਗਾਂ ਦੇ ਸਾਰੇ ਕਰਮਚਾਰੀਆਂ ਦੇ ਜਬਰੀ ਕੋਰੋਨਾ ਟੈਸਟ ਕਰਾਉਣ ਦੇ ਹੁਕਮਾ 'ਤੇ ਅਧਿਆਪਕਾਂ ਦੀ ਪ੍ਰਤੀਨਿਧ ਡੀ.ਟੀ.ਐਫ਼. ਪੰਜਾਬ ਸੰਗਰੂਰ ਦੇ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਤੇ ਸਕੱਤਰ ਹਰਭਗਵਾਨ ਗੁਰਨੇ ਦੀ ਅਗਵਾਈ ਕੀਤੀ। ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਤੰਦਰੁਸਤ ਕਰਮਚਾਰੀਆਂ ਦੇ ਜਬਰੀ ਟੈਸਟ ਕਰਵਾ ਰਹੀ ਹੈ। ਜੋ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਕੰਮਾਂ 'ਚ ਬੇਲੋੜੀ ਰੁਕਾਵਟ ਪੈਦਾ ਕਰੇਗਾ। ਉਸ ਦੇ ਨਾਲ਼ ਹੀ ਤੰਦਰੁਸਤ ਕਰਮਚਾਰੀਆਂ ਦੇ ਟੈਸਟਾਂ 'ਤੇ ਲੋਕਾਂ ਦੇ ਪੈਸੇ ਦੀ ਬਰਬਾਦੀ ਹੋਵੇਗੀ। 
ਸਵੈ-ਇੱਛਾ ਅਨੁਸਾਰ ਕੋਈ ਵੀ ਕਰਮਚਾਰੀ ਟੈਸਟ ਕਰਵਾਏ ਪਰ ਤੰਦਰੁਸਤ ਕਰਮਚਾਰੀਆਂ ਦੇ ਟੈਸਟਾਂ ਤੇ ਖਰਚ ਕਰਨ ਦੀ ਥਾਂ ਸਰਕਾਰ ਸਿਹਤ ਵਿਭਾਗ ਦੀਆਂ ਖਾਲੀ ਅਸਾਮੀਆਂ ਭਰੇ। ਸਿਹਤ ਵਿਭਾਗ ਨੂੰ ਚੁਸਤ-ਦਰੁਸਤ ਕਰੇ। ਹੈਲਥ ਵਰਕਰਾਂ ਦੀ ਭਰਤੀ ਕਰੇ, ਕੋਰੋਨਾ ਦੇ ਨਾਲ਼ ਹੋਰ ਲਾਗ ਦੀਆਂ ਬਿਮਾਰੀਆਂ ਸਬੰਧੀ ਜਾਗਰੂਕ ਕਰਨ ਲਈ ਹੈਲਥ ਵਰਕਰਾਂ ਦੀ ਡਿਊਟੀ ਲਗਾਉਣ ਤੇ ਘਰ-ਘਰ ਜਾ ਕੇ ਆਮ ਲੋਕਾਂ ਨੂੰ ਸਿਹਤ ਤੇ ਸਫਾਈ ਸਬੰਧੀ ਜਾਗਰੂਕ ਕਰਨ।
ਇਸ ਸਮੇਂ ਜ਼ਿਲਾ ਕਮੇਟੀ ਦੇ ਸਰਗਰਮ ਮੈਂਬਰ ਗੁਰਮੇਲ ਬਖਸੀਵਾਲਾ, ਅੰਮ੍ਰਿਤਪਾਲ ਲਹਿਰਾ, 
ਜਗਰੂਪ ਤੇ ਜਸਬੀਰ ਸੰਗਰੂਰ, ਪਰਮਿੰਦਰ ਤੇ ਸਤਨਾਮ ਉਭਾਵਾਲ, ਦਾਤਾ ਨਮੋਲ ਨੇ ਵੀ ਕਿਹਾ ਕਿ ਸਰਕਾਰ ਬੇਲੋੜੇ ਟੈਸਟਾਂ ਤੇ ਲੋਕਾਂ ਦਾ ਪੈਸਾ ਬਰਬਾਦ ਨਾ ਕਰੋ ਸਗੋਂ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਦੇ ਟੈਸਟ ਹੀ ਕਰਵਾਏ ਜਾਣ ਬਾਕੀ ਪੈਸਾ ਆਮ ਸਿਹਤ ਸਹੂਲਤਾਂ ਨੂੰ ਦਰੁਸਤ ਕਰਨ ਤੇ ਲਗਾਇਆ ਜਾਵੇ। ਸਰਕਾਰੀ ਹਸਪਤਾਲ ਦੀ ਹਾਲਤ ਸੁਧਾਰਨ ਦੀ ਸਖ਼ਤ ਲੋੜ ਤਾਂ ਜੋ ਆਮ ਲੋਕਾਂ ਨੂੰ ਵੀ ਸਰਕਾਰੀ ਹਸਪਤਾਲ ਦਾ ਕੁਝ ਲਾਭ ਮਿਲ ਸਕੇ। 


Aarti dhillon

Content Editor

Related News