ਪੰਜਾਬ ਸਰਕਾਰ ਨੂੰ 17 ਮਈ ਤੱਕ ਦਾ ਅਲਟੀਮੇਟਮ, ਦਿੱਲੀ ਵਾਂਗ ਟਰਾਲੀਆਂ ਲਿਜਾ ਚੰਡੀਗੜ੍ਹ ਲਵਾਂਗੇ ਪੱਕਾ ਮੋਰਚਾ

05/03/2022 4:27:21 PM

ਭੰਦੌੜ (ਸਾਹਿਬ ਸੰਧੂ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਕਾਈ ਦੀ ਭਦੌੜ ਦੇ ਅੰਦਰਲਾ ਗੁਰਦੁਆਰਾ ਸਾਹਿਬ ਮੀਟਿੰਗ ਹੋਈ, ਜਿਸ ’ਚ ਵੱਡੀ ਗਿਣਤੀ ’ਚ ਮਰਦ ਕਿਸਾਨ, ਬੀਬੀਆਂ ਨੇ ਭਾਗ ਲਿਆ। ਉਗਰਾਹਾਂ ਜਥੇਬੰਦੀ ਭਦੌੜ ਇਕਾਈ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸਾਡੀਆਂ ਮੰਗਾਂ ਲਈ 17 ਮਈ ਤੱਕ ਦਾ ਅਲਟੀਮੇਟਮ ਦਿੱਤਾ ਹੋਇਆ। ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ 17 ਤਰੀਕ ਨੂੰ ਦਿੱਲੀ ਬਾਡਰਾਂ ਦੀ ਤਰਜ ’ਤੇ ਚੰਡੀਗੜ੍ਹ ਵਿਖੇ ਟਰਾਲੀਆਂ ਲਿਆ ਪੱਕਾ ਮੋਰਚਾ ਲਾਇਆ ਜਾਵੇਗਾ।

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਤੇ ਉਸਦੇ ਪੁੱਤ ਦੀ ਗੁੰਡਾਗਰਦੀ, ਗਰਭਵਤੀ ਔਰਤ ਸਮੇਤ ਕਈਆਂ ਨੂੰ ਕੀਤਾ ਜ਼ਖਮੀ

ਸਾਡੀਆਂ ਮੁੱਖ ਮੰਗਾਂ ਮੂੰਗੀ, ਮੱਕੀ, ਬਨਸਪਤੀ ਜ਼ੀਰੀ ਤੇ ਐੱਮ.ਐੱਸ.ਪੀ, ਕਣਕ ਦੇ ਬੋਨਸ, ਪਾਣੀਆਂ ਦਾ ਮਸਲਾ, ਝੋਨੇ ਦੀ ਸਿੱਧੀ ਲਵਾਈ ਲਈ 5 ਹਜ਼ਾਰ ਦੀ ਮੰਗ ਆਦਿ ਮੁੱਦੇ ਹਨ। ਇਸ ਦੌਰਾਨ ਕਿਸਾਨ ਜਥੇਬੰਦੀ ਆਗੂਆਂ ਨੇ ਪਿਛਲੇ ਦਿਨੀਂ ਪਟਿਆਲੇ ਕਾਲੀ ਮਾਤਾ ਮੰਦਰ ਕੋਲ ਵਾਪਰੀ ਘਟਨਾਂ ਨੂੰ ਸਰਕਾਰ ਦੀ ਸਾਜਿਸ਼ ਦੱਸਿਆ ਕਿ ਸਰਕਾਰ ਲੋਕਾਂ ਨੂੰ ਸੰਘਰਸ਼ ਲਈ ਇਕੱਠੇ ਨਹੀਂ ਹੋਂਣ ਦੇਣਾ ਚਾਹੁੰਦੀ ਤੇ ਫਿਰਕਾਪ੍ਰਸਤੀ ਵੱਲ ਧੱਕ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News