ਫਿਰੋਜ਼ਪੁਰ 'ਚ ਪੰਜਾਬ ਬੰਦ ਦੀ ਕਾਲ ਦਾ ਨਜ਼ਰ ਆਇਆ ਰਲਿਆ-ਮਿਲਿਆ ਅਸਰ

10/10/2020 1:01:06 PM

ਫਿਰੋਜ਼ਪੁਰ (ਕੁਮਾਰ): ਕਥਿਤ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਘਪਲੇ ਨੂੰ ਲੈ ਕੇ ਸੰਤ ਸਮਾਜ ਅਤੇ ਦਲਿਤ ਭਾਈਚਾਰੇ ਨਾਲ ਸਬੰਧਿਤ ਕਈ ਸੰਗਠਨਾਂ ਵਲੋਂ ਅੱਜ ਪੰਜਾਬ ਬੰਦ ਦੀ ਕਾਲ ਦਾ ਫਿਰੋਜ਼ਪੁਰ 'ਚ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ। ਸਮਾਚਾਰ ਲਿਖੇ ਜਾਣ ਤੱਕ ਫਿਰੋਜ਼ਪੁਰ ਸ਼ਹਿਰ ਛਾਊਣੀ ਦੇ ਬਾਜ਼ਾਰ ਖੁੱਲ੍ਹੇ ਹਨ ਅਤੇ ਦੁਕਾਨਦਾਰ ਆਪਣਾ-ਆਪਣਾ ਕੰਮ ਕਰ ਰਹੇ ਹਨ। ਦੂਜੇ ਪਾਸੇ ਦਲਿਤ ਭਾਈਚਾਰੇ ਨਾਲ ਸਬੰਧਿਤ ਕੁਝ ਸੰਗਠਨਾਂ ਦੇ ਕਈ ਨੌਜਵਾਨਾਂ ਨੇ ਮੋਟਰਸਾਈਕਲ 'ਤੇ ਫਿਰੋਜ਼ਪੁਰ ਸ਼ਹਿਰ ਅਤੇ ਛਾਊਣੀ 'ਚ ਮਾਰਚ ਕਰਦੇ ਹੋਏ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ।

ਇਸ ਬੰਦ ਦੀ ਕਾਲ ਨੂੰ ਦੇਖਦੇ ਹੋਏ ਫਿਰੋਜ਼ਪੁਰ 'ਚ ਪੁਲਸ ਵਲੋਂ ਸਖਤ ਪ੍ਰਬੰਧ ਕੀਤੇ ਗਏ ਹਨ ਅਤੇ ਥਾਣਾ ਸਿਟੀ ਫਿਰੋਜ਼ਪੁਰ ਦੇ ਐੱਸ.ਐੱਚ.ਓ. ਮਨੋਜ ਕੁਮਾਰ ਵਲੋਂ ਪੁਲਸ ਪਾਰਟੀਆਂ ਨੂੰ ਨਾਲ ਲੈ ਕੇ ਪੈਟਰੋਲਿੰਗ ਕੀਤੀ ਜਾ ਰਹੀ ਹੈ। ਕੁਝ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕੀਤੀਆਂ ਹਨ ਪਰ ਜ਼ਿਆਦਾਤਰ ਦੁਕਾਨਾਂ ਖੁੱਲ੍ਹੀਆਂ ਹੋਈਆਂ ਹਨ। ਇਨ੍ਹਾਂ ਨੌਜਵਾਨਾਂ ਵਲੋਂ ਕੁੱਝ ਦੁਕਾਨਦਾਰਾਂ ਨੂੰ ਬੰਦ ਕਰਨ ਦੇ ਲਈ ਕਿਹਾ ਗਿਆ ਪਰ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਨਹੀਂ ਕੀਤੀਆਂ। ਫਿਰੋਜ਼ਪੁਰ ਸ਼ਹਿਰ ਵਪਾਰ ਮੰਡਲ ਦੇ ਪ੍ਰਧਾਨ ਚੰਦਰ ਮੋਹਨ ਹਾਂਡਾ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਬਾਜ਼ਾਰ ਪਹਿਲਾਂ ਦੀ ਤਰ੍ਹਾਂ ਖੁੱਲ੍ਹੇ ਹੋਏ ਹਨ ਅਤੇ ਇਸ ਬੰਦ ਦੀ ਕਾਲ ਦਾ ਫਿਰੋਜ਼ਪੁਰ 'ਚ ਕੋਈ ਅਸਰ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਵਪਾਰ ਮੰਡਲ ਦੇ ਸਾਰੇ ਅਹੁਦਾ ਅਧਿਕਾਰੀਆਂ ਅਤੇ ਦੁਕਾਨਦਾਰ ਮੈਂਬਰਾਂ ਦੇ ਨਾਲ ਹਨ।

PunjabKesari

ਫਿਰੋਜ਼ਪੁਰ ਸ਼ਹਿਰ ਦਾ ਬਾਜ਼ਾਰ ਖੁੱਲ੍ਹਿਆ ਰਿਹਾ: ਐੱਸ.ਐੱਚ.ਓ.
ਦੂਜੇ ਪਾਸੇ ਐੱਸ.ਐੱਚ.ਓ. ਥਾਣਾ ਸਿਟੀ ਫਿਰੋਜ਼ਪੁਰ ਮਨੋਜ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਦੇ ਸਾਰੇ ਬਾਜ਼ਾਰ ਖੁੱਲ੍ਹੇ ਹੋਏ ਹਨ ਅਤੇ ਦੁਕਾਨਦਾਰ ਸ਼ਾਂਤੀਪੂਰਵਕ ਤਰੀਕੇ ਨਾਲ ਆਪਣਾ-ਆਪਣਾ ਕਾਰੋਬਾਰ ਕਰ ਰਹੇ ਹਨ।


Shyna

Content Editor

Related News