ਸਡ਼ਕ ਨਾ ਬਣਨ ਤੋਂ ਦੁਖੀ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ

12/12/2018 3:06:44 AM

ਬਠਿੰਡਾ, (ਜ. ਬ.)- ਸੁਰਖਵੀਰ ਰੋਡ ਦੀ ਗਲੀ ਨੰ.29/5 ’ਚ ਪੱਕੀ ਸਡ਼ਕ ਨਾ ਬਣਨ ਤੋਂ ਦੁਖੀ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਲੋਕਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਨਾਅਰੇਬਾਜ਼ੀ ਕਰਕੇ ਗੁੱਸਾ ਕੱਢਿਆ। ਗਲੀ ਵਾਸੀਆਂ ਨਿਸ਼ਾ ਰਾਣੀ, ਰੇਖਾ ਰਾਣੀ, ਆਸ਼ਾ ਰਾਣੀ, ਨਿਸ਼ਾ, ਨਿੱਕੂ, ਮਨਜੀਤ ਕੌਰ, ਆਕਾਸ਼, ਸੁਨੀਤਾ, ਨਿਰਮਲ, ਗੋਗੀ, ਕ੍ਰਿਸ਼ਨ ਕੁਮਾਰ, ਰਵਿੰਦਰ ਕੁਮਾਰ ਆਦਿ ਨੇ ਦੱਸਿਆ ਕਿ ਗਲੀ ਕੱਚੀ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਪਹਿਲਾਂ ਕਈ ਵਾਰ ਅਧਿਕਾਰੀਆਂ ਨੇ ਗਲੀ ਬਣਾਉਣ ਲਈ ਗੁਹਾਰ ਲਾਈ ਜਾ ਚੁੱਕੀ ਹੈ ਪਰ ਲੋਕਾਂ ਦੀਆਂ ਸਮੱਸਿਆ ਤੇ ਕਿਸੇ ਨੇ ਧਿਆਨ ਨਹੀਂ ਦਿੱਤਾ। ਇਸ ਕਾਰਨ ਲੋਕਾਂ ਨੂੰ ਮਜਬੂਰਨ ਰੋਸ ਪ੍ਰਦਰਸ਼ਨ ਕਰਨਾ ਪਿਆ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਗਲੀ ਨੂੰ ਤੁਰੰਤ ਪੱਕਾ ਕੀਤਾ ਜਾਵੇ। ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਦਾ ਸਮਾਧਾਨ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਵਿੱਤ ਮੰਤਰੀ ਦੇ ਦਫਤਰ ਸਾਹਮਣੇ ਧਰਨਾ ਲਾਇਆ ਜਾਵੇਗਾ।

KamalJeet Singh

This news is Content Editor KamalJeet Singh