ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸੀਨੀਅਰ ਮੈਨੇਜ਼ਰ ਮੁਅੱਤਲ

07/02/2020 1:05:45 AM

ਜ਼ੀਰਕਪੁਰ,(ਮੇਸ਼ੀ)-ਡਿਊਟੀ ਵਿਚ ਕਥਿਤ ਲਾਪ੍ਰਵਾਹੀ ਦੇ ਦੋਸ਼ ਹੇਠ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਚ ਤਾਇਨਾਤ ਸੀਨੀਅਰ ਮੈਨੇਜਰ (ਪੁਸਤਕਾਂ) ਹਰਮਨਜੀਤ ਸਿੰਘ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੌਰਾਨ ਸੀਨੀਅਰ ਮੈਨੇਜਰ ਦਾ ਹੈੱਡ ਕੁਆਰਟਰ ਖੇਤਰੀ ਦਫ਼ਤਰ ਸੰਗਰੂਰ ਹੋਵੇਗਾ। ਇਸ ਕਰਮਚਾਰੀ 'ਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੂੰ ਗਣਿਤ ਦਾ ਵਿਸ਼ਾ ਪੰਜਾਬੀ ਦੀ ਥਾਂ ਅੰਗਰੇਜ਼ੀ ਮਾਧਿਅਮ 'ਚ ਪੜ੍ਹਾਉਣ ਲਈ ਕਿਤਾਬਾਂ ਦੀ ਡਿਮਾਂਡ ਭੇਜਣ ਲਈ ਗਲਤ ਤੱਥਾਂ ਵਾਲਾ ਪੱਤਰ ਜਾਰੀ ਕਰਨ ਦਾ ਦੋਸ਼ ਹੈ, ਜਿਸ ਦਾ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੇ ਗੰਭੀਰ ਨੋਟਿਸ ਲੈਂਦਿਆਂ ਸਰਕਾਰ ਦਾ ਮਖੌਲ ਉਡਾਇਆ ਸੀ। 14 ਜੂਨ ਨੂੰ ਸਮੂਹ ਜ਼ਿਲਾ ਸਿੱਖਿਆ ਅਫ਼ਸਰਾਂ ਅਤੇ ਬੋਰਡ ਦੇ ਸਮੂਹ ਖੇਤਰੀ ਦਫ਼ਤਰਾਂ ਦੇ ਜ਼ਿਲਾ ਮੈਨੇਜ਼ਰਾਂ ਦੀ ਵੀਡੀਓ ਕਾਨਫਰੰਸ ਰਾਹੀਂ ਹੋਈ ਮੀਟਿੰਗ ਦੌਰਾਨ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਦੀਆਂ ਪਾਠ-ਪੁਸਤਕਾਂ ਪੰਜਾਬੀ ਤੇ ਹਿੰਦੀ ਮਾਧਿਅਮ ਦੇ ਨਾਲ-ਨਾਲ ਅੰਗਰੇਜ਼ੀ ਮਾਧਿਅਮ ਵਿਚ ਲਗਾਏ ਜਾਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਸੀਨੀਅਰ ਮੈਨੇਜਰ (ਪੁਸਤਕਾਂ) ਹਰਮਨਜੀਤ ਸਿੰਘ ਨੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਲਈ ਗਣਿਤ ਵਿਸ਼ਾ ਪੰਜਾਬੀ ਮਾਧਿਅਮ ਦੀ ਥਾਂ ਅੰਗਰੇਜ਼ੀ ਮਾਧਿਅਮ ਵਿਚ ਪੜ੍ਹਾਉਣ ਸਬੰਧੀ ਗਲਤ ਤੱਥ ਦਰਜ ਕਰਦੇ ਹੋਏ ਪਾਠ-ਪੁਸਤਕਾਂ ਦੀ ਡਿਮਾਂਡ ਭੇਜਣ ਲਈ ਸਕੂਲ ਬੋਰਡ ਦੇ ਜ਼ਿਲਾ ਪੱਧਰੀ ਖੇਤਰੀ ਦਫ਼ਤਰਾਂ ਦੇ ਸਮੂਹ ਜ਼ਿਲਾ ਮੈਨੇਜਰਾਂ ਨੂੰ ਪੱਤਰ ਲਿਖਿਆ ਗਿਆ।
 


Deepak Kumar

Content Editor

Related News