ਸਫ਼ਾਈ ਨਾ ਹੋਣ ਕਾਰਨ ਬੰਦ ਹੋਏ ਸ਼ਹਿਰ ਦੇ ਪ੍ਰਮੁੱਖ ਨਿਕਾਸੀ ਨਾਲੇ, ਦੁਕਾਨਦਾਰਾਂ ''ਚ ਰੋਸ

06/29/2020 3:42:52 PM

ਭਵਾਨੀਗੜ੍ਹ(ਕਾਂਸਲ) - ਸਥਾਨਕ ਸ਼ਹਿਰ ਦੀ ਪਟਿਆਲਾ ਰੋਡ 'ਤੇ ਨਵੇਂ ਬੱਸ ਅੱਡੇ ਨੇੜੇ ਨੈਸ਼ਨਲ ਹਾਈਵੇ ਦੇ ਨਾਲ ਲਗਦੀ ਸਰਵਿਸ ਲਾਇਨ ਉੱਪਰ ਗੰਦੇ ਪਾਣੀ ਦੀ ਨਿਕਾਸੀ ਬੰਦ ਹੋ ਗਈ ਹੈ ਅਤੇ ਨਾਲੇ ਵਿਚਲਾ ਗੰਦਾ ਪਾਣੀ ਓਵਰ ਫਲੋ ਹੋ ਕੇ ਦੁਕਾਨਾਂ ਵਿਚ ਭਰ ਰਿਹਾ ਹੈ। ਇਥੇ ਫੈਲ ਰਹੀ ਗੰਦਗੀ ਅਤੇ ਬਦਬੋਂ ਕਾਰਨ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹੋ ਰਹੇ ਦੁਕਾਨਦਾਰਾਂ 'ਚ ਪ੍ਰਸਾਸ਼ਨ ਪ੍ਰਤੀ ਸਖ਼ਤ ਰੋਸ ਪਾਇਆ ਜਾ ਰਿਹਾ ਹੈ।

PunjabKesari

ਇਥੇ ਸਰਵਿਸ ਲਾਇਨ ਉਪਰ ਟਰੱਕ ਰੀਪੇਅਰ, ਸਪੇਅਰ ਪਾਰਟਸ ਅਤੇ ਇਲੈਕਟਰੇਸਨ ਸਰਵਿਸ ਸਮੇਤ ਹੋਰ ਵੱਖ-ਵੱਖ ਕੰਮ ਕਰਨ ਵਾਲੇ ਦੁਕਾਨਦਾਰਾਂ ਨੇ ਆਪਣਾ ਦੁਖੜਾ ਸੁਣਾਇਆ। ਉਨ੍ਹਾਂ ਨੇ ਰੌਂਦੇ ਹੋਏ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਅੱਗਿਓ ਲੰਘਦੇ ਸ਼ਹਿਰ ਦੇ ਪ੍ਰਮੁੱਖ ਗੰਦੇ ਪਾਣੀ ਦੇ ਨਿਕਾਸ ਵਾਲੇ ਵੱਡੇ ਨਾਲੇ ਦੀ ਕਾਫੀ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਇਸ ਨਾਲੇ ਵਿਚ ਲਿਫਾਫੇ ਆਦਿ ਭਰਨ ਕਾਰਨ ਇਹ ਬਲਾਕ ਹੋਇਆ ਪਿਆ ਹੈ ਅਤੇ ਇਸ ਨਾਲੇ ਦਾ ਗੰਦਾ ਪਾਣੀ ਓਵਰ ਫਲੋਂ ਹੋ ਕੇ ਪਹਿਲਾਂ ਸਰਵਿਸ ਲਾਇਨ ਉਪਰ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਖੜ੍ਹ ਕੇ ਛੱਪੜ ਦਾ ਰੂਪ ਧਾਰ ਰਿਹਾ ਸੀ ਅਤੇ ਹੁਣ ਇਹ ਗੰਦਾ ਪਾਣੀ ਉਨ੍ਹਾਂ ਦੀਆ ਦੁਕਾਨਾਂ ਵਿਚ ਵੀ ਭਰਨਾ ਸ਼ੁਰੂ ਹੋ ਗਿਆ। ਜਿਸ ਕਾਰਨ ਗੰਦਗੀ ਅਤੇ ਬਦਬੋਂ ਕਾਰਨ ਉਨ੍ਹਾਂ ਦਾ ਜਿਉਣਾ ਬੇਹਾਲ ਹੈ ਅਤੇ ਨਾਲ ਇਥੇ ਮੱਖੀ-ਮੱਛਰ ਦੀ ਵੱਧਦੀ ਤਦਾਦ ਕਾਰਨ ਮਲੇਰੀਆ, ਡੇਂਗੂ, ਡਾਇਰਿਆ ਅਤੇ ਹੋਰ ਬੀਮਾਰੀਆਂ ਫੈਲਣ ਦਾ ਖਤਰਾ ਬਣਦਾ ਜਾ ਰਿਹਾ ਹੈ।  ਦੁਕਾਨਦਾਰਾਂ ਨੇ ਇਹ ਵੀ ਖਾਦਸ਼ਾ ਜ਼ਾਹਰ ਕੀਤਾ ਕਿ ਜਲਦ ਹੀ ਬਰਸਾਤਾ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਅਤੇ ਇਸ ਵਾਰ ਮੌਸਮ ਵਿਭਾਗ ਵੱਲੋਂ ਜ਼ਿਆਦਾ ਬਰਸਾਤ ਹੋਣ ਦੇ ਸੰਕੇਤ ਦਿੱਤੇ ਹੋਣ ਕਾਰਨ ਜੇਕਰ ਇਸ ਨਾਲੇ ਦੀ ਜਲਦ ਸਫਾਈ ਕਰਵਾ ਕੇ ਇਥੇ ਪਾਣੀ ਦੀ ਨਿਕਾਸੀ ਦਰੁੱਸਤ ਨਾ ਕੀਤੀ ਗਈ ਤਾਂ ਉਨ੍ਹਾਂ ਨੂੰ ਹੋਰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਉਨ੍ਹਾਂ ਮੰਗ ਕੀਤੀ ਕਿ ਇਸ ਨਾਲੇ  ਦੀ ਜਲਦ ਸਫਾਈ ਕਰਵਾਈ ਜਾਵੇ।

 


Harinder Kaur

Content Editor

Related News