ਰਿਲਾਇੰਸ ਪੈਟਰੋਲ ਪੰਪ ਅੱਗੇ ਲਗਾਇਆ ਗਿਆ ਧਰਨਾ ਤੀਜੇ ਦਿਨ ਵੀ ਜਾਰੀ

10/12/2020 3:58:27 PM

ਭਗਤਾ ਭਾਈ(ਪਰਮਜੀਤ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਭਗਤਾ ਭਾਈ ਬਰਨਾਲਾ ਰੋਡ ਉੱਪਰ ਰਿੰਲਾਇਸ ਪਟਰੋਲ ਪੰਪ ਮੋਹਰੇ ਅੱਜ ਤੀਜੇ ਦਿਨ 'ਚ ਧਰਨਾ ਪਹੁੰਚ ਗਿਆ ਹੈ। ਅੱਜ ਧਰਨੇ 'ਚ ਪਹੁੰਚੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਅਤੇ ਲੋਕ ਸੰਗਰਾਮ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਬਲਵੰਤ ਮਹਿਰਾਜ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਚਾਰ ਕਾਲੇ ਕਨੂੰਨ ਬਣਾਏ ਹਨ, ਉਨ੍ਹਾਂ ਨੂੰ ਲੋਕ ਤਾਕਤ ਦੇ ਨਾਲ ਲਾਗੂ ਨਹੀਂ ਹੋਣ ਦੇਵਾਂਗ। ਪੂਰੇ ਪੰਜਾਬ 'ਚ ਅੱਜ ਬਾਰਵਾਂ ਦਿਨ ਹੈ, ਰੇਲਵੇ ਜਾਮ ਹੈ। ਟੋਲ ਪਲਾਜ਼ੇ ਰਿੰਲਾਇਸ ਪੈਟਰੋਲ ਪੰਪ, ਮਾਲ ਪ੍ਰਾਈਵੇਟ ਥਰਮਲ ਬੰਦ ਕੀਤੇ ਹੋਏ ਹਨ। ਕਿਸਾਨਾਂ ਦੀ ਤਾਕਤ ਮੋਹਰੇ ਦੂਜੀ ਵਾਰ ਝੁਕੀ ਕੇਂਦਰ ਸਰਕਾਰ ਵੱਲੋਂ 14 ਅਕਤੂਬਰ ਨੂੰ ਗੱਲਬਾਤ ਲਈ ਬੁਲਾਇਆ ਹੈ। 13 ਅਕਤੂਬਰ ਨੂੰ ਤੀਹ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੈ। ਇਨ੍ਹਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਕੇ ਅਗਲੇ ਘੋਲ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਗੁਰਪ੍ਰੀਤ ਭਗਤਾ ਤੀਰਥ ਸੇਲਬਰਾਹ ਵਕੀਲ ਗੁਰਪ੍ਰੀਤ ਭਗਤਾ ਦਰਸ਼ਨ ਢਿੱਲੋਂ ਫੂਲ ਕਰਮਜੀਤ ਭਗਤਾ ਟੀ. ਐੱਸ. ਯੂ. ਆਗੂ ਮਲਕੀਤ ਸਿੰਘ ਜਰਨਲ ਸਕੱਤਰ ਗੁਰਮੇਲ ਜੰਡਾਵਾਲਾ ਅਤੇ ਹੋਰ ਆਗੂ ਹਾਜ਼ਰ ਸਨ।

Aarti dhillon

This news is Content Editor Aarti dhillon