ਭੱਠਾ ਮਜ਼ਦੂਰਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਅੱਗੇ ਰੋਸ ਪ੍ਰਦਰਸ਼ਨ

03/31/2022 10:57:42 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਦੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਕਾਮਰੇਡ ਤਰਸੇਮ ਸਿੰਘ ਜੋਧਾਂ ਨੇ ਦੱਸਿਆ ਕਿ ਮਾਰਚ 2021 ਅਤੇ ਸਤੰਬਰ 2021 ਦੀਆਂ ਦੋ ਛਿਮਾਹੀਆਂ ਅਤੇ ਮਾਰਚ 2022 ਦਾ ਮਹੀਨਾ ਮਹਿੰਗਾਈ ਭੱਤਾ ਪਿਛਲੀਆਂ ਸਰਕਾਰਾਂ ਵੱਲੋਂ ਰੋਕ ਕੇ ਦੇਸ਼ ਦੇ ਮਜ਼ਦੂਰਾਂ ਦਾ ਵੀਹ ਹਜ਼ਾਰ ਕਰੋੜ ਦਾ ਨੁਕਸਾਨ ਕਰ ਦਿੱਤਾ ਗਿਆ ਹੈ, ਜਿਸ ਨੂੰ ਮਜ਼ਦੂਰ ਜਮਾਤ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਜੋਧਾਂ ਨੇ ਉਮੀਦ ਪ੍ਰਗਟਾਈ ਕਿ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਮੌਜੂਦ ਵਿਧਾਇਕ ਜਿਥੇ ਆਮ ਘਰਾਂ ਦੇ ਬੱਚੇ ਅਤੇ ਆਮ ਲੋਕਾਂ ਦੇ ਦਰਦ ਸਮਝਦੇ ਹੋਏ ਫੌਰੀ ਤੌਰ ’ਤੇ ਘੱਟੋ-ਘੱਟ ਉਜਰਤਾਂ ਦੀ ਰੁਕੀ ਹੋਈ 10 ਸਾਲਾਂ ਤੋਂ ਰਿਵੀਜ਼ਨ ਨੂੰ ਪਾਸ ਕਰਕੇ ਪੰਜਾਬ ਦੇ ਲੱਖਾਂ ਮਜ਼ਦੂਰਾਂ ਦਾ ਭਲਾ ਕਰਨਗੇ।

ਇਹ ਵੀ ਪੜ੍ਹੋ : ਮਾਨ ਸਰਕਾਰ ਨੇ ਬਿਜਲੀ ਦਰਾਂ ਲੈ ਕੇ ਕੀਤਾ ਵੱਡਾ ਐਲਾਨ, ਪੁਰਾਣੀਆਂ ਦਰਾਂ ਹੀ ਰਹਿਣਗੀਆਂ ਲਾਗੂ

ਉਨ੍ਹਾਂ ਭੱਠਾ ਮਜ਼ਦੂਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੀ 17 ਮਾਰਚ ਨੂੰ ਕੁਝ ਕੁ ਭੱਠਾ ਮਾਲਕਾਂ ਦੇ ਦਲਾਲਾਂ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਕਰਕੇ ਪਿਛਲੀਆਂ ਘੱਟੋ-ਘੱਟ ਉਜਰਤਾਂ ਦੇ ਸਮਝੌਤੇ ਦੀ ਬਜਾਏ 2021 ਦੀਆਂ ਉਜਰਤਾਂ ਅਤੇ ਸਰਕਾਰ ਵੱਲੋਂ ਰਿਲੀਜ਼ ਹੀ ਨਹੀਂ ਕੀਤੀਆਂ ਗਈਆਂ। ਇਸ ਮੌਕੇ ਚਰਨਜੀਤ ਸਿੰਘ, ਸਤਵਿੰਦਰ ਸਿੰਘ ਜਵੱਦੀ, ਚਰਨਜੀਤ ਸਿੰਘ, ਸੱਤਪਾਲ ਸਿੰਘ ਬਹਿਣੀਵਾਲ, ਸੰਦੀਪ ਸਿੰਘ ਬਡ਼ੀ, ਸੁਰਜੀਤ ਸਿੰਘ ਹਿੱਸੋਵਾਲ, ਸ਼ੇਰ ਸਿੰਘ ਢੰਡੋਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਭੱਠਾ ਮਾਲਕ ਤੇ ਪ੍ਰਸ਼ਾਸਨ ਨੇ ਫੌਰੀ ਤੌਰ ’ਤੇ ਮਜ਼ਦੂਰਾਂ ਦੀ ਸਮੱਸਿਆ ਦਾ ਕੋਈ ਹੱਲ ਨਾ ਕੱਢਿਆ ਤਾਂ ਜਥੇਬੰਦੀ ਮਜਬੂਰ ਸਖ਼ਤ ਫ਼ੈਸਲਾ ਲਵੇਗੀ।


Manoj

Content Editor

Related News