ਫਾਇਨਾਂਸ ਕੰਪਨੀਆਂ ਦੀਆਂ ਧੱਕੇਸ਼ਾਹੀਆਂ ਖਿਲਾਫ਼ ਰੋਸ ਮੁਜ਼ਾਹਰਾ ਕੱਢਿਆ

07/11/2020 2:14:14 AM

ਸ਼ੇਰਪੁਰ,(ਵਿਜੈ ਕੁਮਾਰ ਸਿੰਗਲਾ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਸ਼ੁੱਕਰਵਾਰ ਸ਼ੇਰਪੁਰ ਇਲਾਕੇ 'ਚ ਫਾਇਨਾਸ ਕੰਪਨੀਆਂ ਖਿਲਾਫ ਅਤੇ ਕਰਜ਼ਾ ਮੁਕਤੀ ਲਈ 24 ਜੁਲਾਈ ਨੂੰ ਸੰਗਰੂਰ ਵਿਖੇ ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਧਰਨੇ ਦੀ ਤਿਆਰੀ ਕਰਨ ਸਬੰਧੀ ਮੁਜਾਹਰਾ ਕੀਤਾ ਗਿਆ।

ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜ਼ੋਨਲ ਸੈਕਟਰੀ ਪਰਮਜੀਤ ਕੌਰ ਲੌਂਗੋਵਾਲ ਜਸਵੰਤ ਸਿੰਘ ਖੇੜੀ, ਐਡਵੋਕੇਟ ਜਸਵੀਰ ਖੇੜੀ, ਡਾ. ਜੁਗਰਾਜ ਮੂਮ, ਗੁਰਦੀਪ ਸਿੰਘ ਧੰਦੀਵਾਲ ਨੇ ਕਿਹਾ ਕਿ ਅੱਜ ਸ਼ੇਰਪੁਰ ਦੇ ਵਿੱਚ ਵੱਖ ਵੱਖ ਪਿੰਡ ਖੇੜੀ, ਭਗਵਾਨਪੁਰਾ, ਕਾਤਰੋ, ਸ਼ੇਰਪੁਰ, ਹੇੜੀਕੇ, ਰੜ , ਰਾਮ ਨਗਰ ਛੰਨਾ ਦੀਆਂ ਜਨਾਨੀਆਂ ਨੇ ਸ਼ੇਰਪੁਰ ਤਹਿਸੀਲਦਾਰ ਦੇ ਬਾਹਰ ਧਰਨਾ ਦੇ ਕੇ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ । ਇਹ ਫਾਇਨਾਸ ਕੰਪਨੀਆਂ ਤੇ ਲਗਾਤਾਰ ਔਰਤਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਜਦੋਂ ਕਿ ਇਕ ਪਾਸੇ ਮੋਦੀ ਸਰਕਾਰ ਵੱਲੋਂ ਕਰੋੜਾਂ ਰੁਪਏ ਦਾ ਕਰਜ਼ਾ ਕਾਰਪੋਰੇਟ ਘੁਰਾਣਿਆਂ ਦਾ ਮਾਫ਼ ਕੀਤਾ ਜਾ ਰਿਹਾ ਹੈ। ਪਰ ਆਮ ਜਨਾਨੀਆਂ ਦੀ ਫਾਇਨਾਸ ਕੰਪਨੀਆਂ ਵਲੋ ਮਾਨਸਿਕ ਅਤੇ ਆਰਥਿਕ ਲੁੱਟ ਕੀਤੀ ਜਾ ਰਹੀ ਹੈ । ਆਗੂਆਂ ਨੇ ਮੰਗ ਕੀਤੀ ਕਿ ਜਨਾਨੀਆਂ ਦਾ ਸਾਰਾ ਕਰਜ਼ਾ ਤਾਲਾਬੰਦੀ ਸਮੇਤ ਮਾਫ਼ ਕੀਤਾ ਜਾਵੇ। ਫਾਈਨਾਂਸ ਕੰਪਨੀਆਂ ਦੇ ਮੁਲਾਜ਼ਮਾਂ ਦੁਆਰਾ ਔਰਤਾਂ ਤੋ ਧੱਕੇ ਨਾਲ ਕਿਸਤ ਵਸੂਲੀ ਕਰਨ ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਆਰ.ਬੀ.ਆਈ ਦੀਆ ਹਦਾਇਤਾ ਲਾਗੂ ਕੀਤੀਆਂ ਜਾਣ। ਅੱਜ ਜਨਾਨੀਆਂ ਨੇ ਇਕੱਠੇ ਹੋ ਕੇ ਤਹਿਸੀਲਦਾਰ ਸ਼ੇਰਪੁਰ ਨੂੰ ਮੰਗ ਪੱਤਰ ਦਿੱਤਾ ਅਤੇ ਤਹਿਸੀਲਦਾਰ ਨੇ ਭਰੋਸਾ ਦਿੱਤਾ ਕਿ ਉਹ ਆਰ. ਬੀ.ਆਈ ਦੀਆਂ ਹਦਾਇਤਾਂ ਲਾਗੂ ਕਰਵਾਉਣ ਵਾਸਤੇ ਪੁਲਿਸ ਪ੍ਰਸਾਸ਼ਨ ਤੱਕ  ਮੰਗ ਪੱਤਰ ਪਹੁੰਚਦਾ ਕਰਨਗੇ। ਅੱਜ ਦੇ ਧਰਨੇ ਨੂੰ ਸਿਮਰਨ ਖੇੜੀ, ਜਸਵਿੰਦਰ ਸ਼ੇਰਪੁਰ, ਰੇਨੂ ਕੌਰ, ਮਨਪਰੀਤ ਛੰਨਾ, ਸ਼ਿੰਦਰ ਹੇੜੀਕੇ ਅਤੇ ਸੋਨੀ ਕਾਤਰੋ ਨੇ ਸੰਬੋਧਨ ਕੀਤਾ।
 


Deepak Kumar

Content Editor

Related News