ਕੌਹਰੀਆਂ ਦੇ ਐੱਸ. ਸੀ. ਭਾਈਚਾਰੇ ਵਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ

12/10/2018 1:22:13 AM

ਕੌਹਰੀਆਂ, (ਸ਼ਰਮਾ)- ਜਿੱਥੇ ਪੰਚਾਇਤੀ ਚੋਣਾਂ ਦਾ ਐਲਾਨ ਹੋਣ ਨਾਲ ਪਿੰਡਾਂ ਵਿਚ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ, ਉਥੇ ਹੀ ਪਿੰਡ ਕੌਹਰੀਆਂ ਦਾ ਮਾਹੌਲ ਤਣਾਅਪੂਰਨ ਬਣ ਗਿਆ ਹੈ ਕਿਉਂਕਿ ਪ੍ਰਸ਼ਾਸਨ ਵਲੋਂ ਜ਼ਿਲਾ ਸੰਗਰੂਰ ਦੀ ਰਿਜ਼ਰਵੇਸ਼ਨ ਵਾਲੀ ਜਾਰੀ ਕੀਤੀ ਸੂਚੀ ’ਚ ਪਿੰਡ ਕੌਹਰੀਆਂ ਐੱਸ. ਸੀ. ਅੌਰਤ ਲਈ ਰਾਖਵੀਂ ਰੱਖੀ ਹੋਈ ਸੀ ਪਰ ਲਿਸਟ ਜਾਰੀ ਹੋਣ ਦੇ 48 ਘੰਟੇ ਦੇ ਅੰਦਰ ਹੀ ਪ੍ਰਸ਼ਾਸਨ ਨੇ ਉਸ ਨੂੰ ਦੁਬਾਰਾ ਬਦਲ ਕੇ ਜਨਰਲ ਕਰ ਦਿੱਤਾ, ਜਿਸ ਕਾਰਨ ਐੱਸ. ਸੀ. ਭਾਈਚਾਰੇ ਵਿਚ ਬਹੁਤ ਹੀ ਰੋਸ ਪਾਇਆ ਜਾ ਰਿਹਾ ਹੈ। ਐੱਸ. ਸੀ. ਭਾਈਚਾਰੇ ਵਲੋਂ ਅੱਜ ਇਕੱਠ ਕਰ ਕੇ ਪਿੰਡ ਵਾਸੀ ਰਾਜਪਾਲ ਸਿੰਘ, ਸੁਖਦੇਵ ਸਿੰਘ, ਹਰਦੀਪ ਸਿੰਘ, ਦਰਸ਼ਨ ਸਿੰਘ, ਜਸਵੀਰ ਸਿੰਘ, ਅਵਤਾਰ ਸਿੰਘ ਨੇ ਸਰਕਾਰ ਦੇ ਇਸ ਧੱਕੇ ਨੂੰ ਐੱਸ. ਸੀ/ਐੱਸ. ਟੀ. ਐਕਟ ਅਤੇ ਸੰਵਿਧਾਨ ਦੇ ਖਿਲਾਫ ਅਤੇ ਸਰਕਾਰ ਨੂੰ ਦਲਿਤ ਵਿਰੋਧੀ, ਤਾਨਾਸ਼ਾਹ ਅਤੇ ਧਨਾਡਾਂ ਦਾ ਸਾਥ ਦੇਣ ਵਾਲੀ ਸਰਕਾਰ ਨੂੰ ਉਨ੍ਹਾਂ ਕਿਸੇ ਦਾ ਨਾਂ ਨਾ ਲਏ ਬਗੈਰ ਕਿਹਾ ਕਿ ਜਿਸ ਧਨਾਡ ਨੇ ਜੋ ਆਪਣੇ-ਆਪ ਨੂੰ ਸਰਪੰਚੀ ਦਾ ਉਮੀਦਵਾਰ ਕਹਿੰਦਾ ਹੈ, ਨੇ ਇਹ ਕੰਮ ਕਰਵਾਇਆ ਹੈ ਉਸ ਨੇ ਰਿਜ਼ਵਰੇਸ਼ਨ ਵਾਲੀ ਸੂਚੀ ਜਾਰੀ ਹੋਣ ਦੇ ਤੁਰੰਤ ਬਾਅਦ ਸੋਸ਼ਲ ਮੀਡੀਆ ’ਤੇ ਇਸ ਨੂੰ ਬਦਲ ਕੇ ਜਨਰਲ ਕਰਵਾ ਲੈਣ ਲਈ ਸਾਨੂੰ ਚੈਲੇਂਜ ਕੀਤਾ ਸੀ ਕਿ ਜੇਕਰ ਸਰਕਾਰ ਨੇ ਸਾਡੇ ਹੱਕ ਵਾਪਸ ਨਾ ਕੀਤੇ ਤਾਂ ਅਸੀਂ ਸੰਘਰਸ਼ ਨੂੰ ਤਿੱਖਾ ਕਰਨ ਲਈ ਕਿਸੇ ਵੀ ਹੱਦ ਤੱਕ ਜਾਵਾਂਗੇ। ਜੇਕਰ ਲੋਡ਼ ਪਈ ਤਾਂ ਅਸੀਂ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਵੀ ਖਡ਼ਕਾਵਾਂਗੇ। ਇਸ ਸਮੇਂ ਜਗਸੀਰ ਸਿੰਘ, ਕੁਲਦੀਪ ਸਿੰਘ, ਮਾਸਟਰ ਕਰਮਜੀਤ ਸਿੰਘ, ਮਿੰਟਾ ਸਿੰਘ, ਗੋਰਾ ਸਿੰਘ, ਅਮਨਦੀਪ ਸਿੰਘ, ਜਗਰਾਜ ਸਿੰਘ, ਅਮਰੀਕ ਸਿੰਘ ਤੋਂ ਇਲਾਵਾ ਐੱਸ. ਸੀ. ਭਾਈਚਾਰੇ ਨਾਲ ਸਬੰਧਤ ਸੈਂਕਡ਼ੇ ਵਿਅਕਤੀ ਸ਼ਾਮਲ ਸਨ।