ਦਿੱਲੀ ਕਟੜਾ ਐਕਸਪ੍ਰੈਸ-ਵੇਅ ਕਿਸਾਨ ਸੰਘਰਸ਼ ਕਮੇਟੀ ਵੱਲੋਂ ਰੋਸ਼ਨਵਾਲਾ ਵਿਖੇ ਦਿੱਤੇ ਸੂਬਾ ਪੱਧਰੀ ਰੋਸ

02/23/2021 4:47:18 PM

ਭਵਾਨੀਗੜ੍ਹ (ਕਾਂਸਲ): ਦਿੱਲੀ ਕਟੜਾ ਐਕਸਪ੍ਰੈਸ-ਵੇਅ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਨੇੜਲੇ ਪਿੰਡ ਰੋਸ਼ਨਵਾਲਾ ਵਿਖੇ ਦਿੱਤੇ ਗਏ ਸੂਬਾ ਪੱਧਰੀ ਰੋਸ ਧਰਨੇ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਰੋਸ ਧਰਨੇ ’ਚ ਜ਼ਿਲਾ ਸੰਗਰੂਰ ਤੋਂ ਇਲਾਵਾ ਪਟਿਆਲਾ, ਲੁਧਿਆਣਾ, ਜਲੰਧਰ, ਕਪੂਰਥਲਾ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਮੋਗਾ, ਬਠਿੰਡਾ ਸਮੇਤ ਸੂਬੇ ਦੇ ਹੋਰ ਵੱਖ ਵੱਖ ਜ਼ਿਲਿਆ ਦੇ ਵੱਡੀ ਗਿਣਤੀ ’ਚ ਪੀੜਤ ਕਿਸਾਨਾਂ ਵੱਲੋਂ ਸਮੂਲੀਅਤ ਕੀਤੀ ਗਈ।

ਇਸ ਮੌਕੇ ਆਪਣੇ ਸੰਬੋਧਨ ’ਚ ਆਲ ਇੰਡੀਆਂ ਭੂਮੀ ਬਚਾਓ ਕਮੇਟੀ ਦੇ ਚੇਅਰਮੈਨ ਰਮੇਸ਼ ਦਲਾਲ ਅਤੇ ਸੰਘਰਸ਼ ਕਮੇਟੀ ਦੇ ਹੋਰ ਆਗੂਆਂ ਨੇ ਕਿਹਾ ਕਿ ਦਿੱਲੀ ’ਚ ਧਰਨੇ ’ਤੇ ਬੈਠੀਆਂ ਕਿਸਾਨ ਜਥੇਬੰਦੀਆਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਦੇ ਹੋਏ ਦਿੱਲੀ ਕਟੜਾ ਐਕਸਪ੍ਰੈਸ ਵੇਅ ਲਈ ਪੰਜਾਬ ਦੇ ਸਮੂਚੇ ਕਿਸਾਨਾਂ ਵੱਲੋਂ ਆਪਣੀਆਂ ਜਮੀਨਾਂ ਦੇਣ ਤੋਂ ਕੋਰੀ ਨਾਂਹ ਕੀਤੀ ਗਈ ਹੈ। ਕਿਉਂਕਿ ਇਹ ਐਕਸਪ੍ਰੈਸ ਵੇਅ ਵੀ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਆਪਸੀ ਮਿਲੀਭੁਗਤ ਕਰਕੇ ਦੇਸ਼ ਦੇ ਕੁਝ ਕੁ ਵੱਡੇ ਸਰਮਾਏਦਾਰ ਘਰਾਣਿਆ ਦੇ ਕਾਰੋਬਾਰ ਨੂੰ ਵੱਡਾ ਫਾਇਦਾ ਦੇਣ ਲਈ ਬਣਾਇਆ ਜਾ ਰਿਹਾ ਹੈ ਅਤੇ ਇਸ ਐਕਸਪ੍ਰੈਸ ਵੇਅ ਨੂੰ ਬਣਾਉਣ ਲਈ ਕਿਸਾਨਾਂ ਦੀਆਂ ਜਮੀਨਾਂ ਕੋਡੀਆਂ ਦੇ ਭਾਅ ਅਕਵਾਇਰ ਕਰਨ ਦੀਆਂ ਕੋਝੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਆਪਣੀਆਂ ਜਮੀਨਾਂ ਕਿਸੇ ਵੀ ਭਾਅ ਦੇਣ ਤੋਂ ਕੋਰੀ ਨਾਂਅ ਕਰਨ ਅਤੇ ਸੰਘਰਸ਼ ਕੀਤੇ ਜਾਣ ਦੇ ਬਾਵਜੂਦ ਵੀ ਆਈ ਦਿਨ ਸਬੰਧਤ ਕੰਪਨੀਆਂ ਦੇ ਅਧਿਕਾਰੀ ਅਤੇ ਕਰਮਚਾਰੀ ਧੱਕੇ ਨਾਲ ਸਾਡੀਆਂ ਜਮੀਨਾਂ ਦਾ ਮੁਆਇਨਾ ਕਰਨ ਆ ਜਾਂਦੇ ਹਨ। ਜਦੋਂ ਕਿਸਾਨਾਂ ਵੱਲੋਂ ਇਸ ਸਭ ਨੂੰ ਸਖ਼ਤੀ ਨਾਲ ਰੋਕਿਆ ਗਿਆ ਹੈ। 

ਉਨ੍ਹਾਂ ਕਿਹਾ ਕਿ ਅਸੀ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੇਕਰ 25 ਫਰਵਰੀ ਤੱਕ ਸਰਕਾਰੀ ਆਰਬੀਟ੍ਰੇਟਰ (ਭੂਮੀ ਪ੍ਰਾਪਤੀ ਅਫ਼ਸਰ) ਸੜਕ ਪ੍ਰਤੀ ਜ਼ਮੀਨ ਪ੍ਰਾਪਤੀ ਦੇ ਸੰਬਧ ’ਚ ਕਾਰਵਾਈ ਨਾ ਰੋਕੀ ਤਾਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪਟਿਆਲਾ ਵਿਖੇ ਪੱਕਾ ਧਰਨਾ ਲਗਾਇਆ ਜਾਵੇਗਾ। ਇਸ ਨਾਲ ਲੋਕਾਂ ਨੂੰ ਹੋਣ ਵਾਲੀ ਅਸੁਵਿਧਾ ਲਈ ਸੂਬਾ ਸਰਕਾਰ ਜਿੰਮੇਵਾਰ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਰੋਹਤਕ ’ਚ ਪੰਜਾਬ ਹਰਿਆਣਾ ਦਿੱਲੀ ਰਾਜਸਥਾਨ ਅਤੇ ਗੁਜਰਾਤ ਸਟੇਟ ਦੇ ਪੀੜਤ ਕਿਸਾਨਾਂ ਦਾ ਪੱਕਾ ਧਰਨਾ ਪਿੰਡ ਠਿਠੋਲੀ ’ਚ ਦੇ ਰਹੇ ਹਨ। ਕਿਸੇ ਵੀ ਰਾਜ ਦੇ ਪੀੜਤ ਕਿਸਾਨਾਂ ਜਿਨ੍ਹਾਂ ਦੀ ਭੂਮੀ ਭਾਰਤ ਮਾਲਾ ਸੜਕ ਯੋਜਨਾ ’ਚ ਆ ਰਹੀ ਹੈ ਦੀ ਜ਼ੀਮਨ ਦੀ ਲੁੱਟ ਨਹੀਂ ਹੋਣ ਦੇਣਗੇ। ਧਰਨੇ ’ਚ ਮਤਾ ਪਾਸ ਕੀਤਾ ਗਿਆ ਕਿ ਜਿਨ੍ਹਾਂ ਸਮਾਂ ਤਿੰਨੇ ਕਿਸਾਨੀ ਕਾਲੇ ਕਾਨੂੰਨ ਵਾਪਿਸ ਨਹੀਂ ਹੁੰਦੇ ਉਨ੍ਹਾਂ ਸਮਾਂ ਅਸੀ ਆਪਣੀ ਇਕ ਵੀ ਇੰਚ ਜਮੀਨ ਦਿੱਲੀ ਕਟੜਾ ਰੋਡ ਵਾਸਤੇ ਨਹੀਂ ਦੇਵਾਗੇ।

 ਧਰਨੇ ’ਚ ਸੁਖਦੇਵ ਸਿੰਘ ਢਿੱਲੋਂ ਪੰਜਾਬ ਪ੍ਰਧਾਨ, ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ, ਹਰਜਿੰਦਰ ਸਿੰਘ ਖਹਿਰਾ ਲੁਧਿਆਣਾ, ਹਰਮਨਜੀਤ ਸਿੰਘ ਜੇਜੀ ਜ਼ਿਲਾ ਪ੍ਰਧਾਨ ਸੰਗਰੂਰ ਅਤੇ ਸੂਬਾ ਕੋਆਰਡੀਨੇਟਰ ਪੰਜਾਬ, ਦਰਸ਼ਨ ਸਿੰਘ ਨੰਬਰਦਾਰ, ਅਨੌਖ ਸਿੰਘ ਵਿਰਕ, ਮਾਸਟਰ ਗਿਆਨ ਸਿੰਘ, ਸੁਖਦੇਵ ਸਿੰਘ ਸੇਖੋਂ ਮੀਤ ਪ੍ਰਧਾਨ ਸੰਗਰੂਰ, ਅਮਰਜੀਤ ਸਿੰਘ ਕਪਿਆਲ, ਰਮਨਦੀਪ ਸਿੰਘ ਕਮਾਲਪੁਰ, ਡਾ. ਸ਼ਰੇ ਸਿੰਘ, ਗਰਨੈਬ ਸਿੰਘ ਫੱਗੂਵਾਲਾ, ਜੋਗਾ ਸਿੰਘ ਫੱਗੂਵਾਲ, ਬਲਵਿੰਦਰ ਸਿੰਘ ਪੰਨੂ ਪ੍ਰਧਾਨ ਗੁਰਦਾਸਪੁਰ, ਅਮਰਿੰਦਰ ਸਿੰਘ ਘੱਗਾ, ਹਰਜੀਤ ਸਿੰਘ ਸਰਪੰਚ, ਜੰਗੀਰ ਸਿੰਘ ਸਰਪੰਚ, ਮਾਸਟਰ ਕ੍ਰਿਪਾਲ ਸਿੰਘ, ਨਰਿੰਦਰ ਕੌਰ ਭਰਾਜ ਆਗੂ ਆਮ ਅਦਾਮੀ ਪਾਰਟੀ, ਯਾਦਵਿੰਦਰ ਸਿੰਘ ਬਠਿੰਡਾ, ਅਰੂੜ ਸਿੰਘ ਬਠਿੰਡਾ, ਵਿਕਰਮਜੀਤ ਸਿੰਘ ਲੁਧਿਆਣਾ, ਸੰਤੋਖ ਸਿੰਘ ਅਜਨਾਲਾ, ਪ੍ਰਭਦਿਆਲ ਸਿੰਘ ਕਪੂਰਥਲਾ, ਰਾਜਬਿੰਦਜ ਸਿੰਘ ਅੰਮ੍ਰਿਤਸਰ, ਕੁਲਦੀਪ ਸਿੰਘ ਤਰਨਤਾਰਨ ਸਮੇਤ ਕਈ ਹੋਰ ਆਗੂਆਂ ਨੇ ਇਸ ਰੋਸ ਧਰਨੇ ਨੂੰ ਸੰਬੋਧਨ ਕੀਤਾ।


Shyna

Content Editor

Related News