ਲੋਕ ਇਨਸਾਫ਼ ਪਾਰਟੀ ਵਲੋਂ ਸਕੂਲਾਂ ਦੀਆਂ ਫੀਸਾਂ ਨੂੰ ਨਾਲ ਲੈ ਕੇ ਡੀ.ਸੀ. ਦਫ਼ਤਰ ਅੱਗੇ ਕੀਤਾ ਗਿਆ ਪ੍ਰਦਰਸ਼ਨ

05/19/2020 6:02:21 PM

ਲੁਧਿਆਣਾ (ਨਰਿੰਦਰ ਮਹਿਦਰੂ): ਪੰਜਾਬ 'ਚ ਲਗਾਤਾਰ ਸਿੱਖਿਆ ਵਿਭਾਗ ਸਕੂਲਾਂ ਨੂੰ ਫੀਸਾਂ ਲੈਣ ਤੋਂ ਮਨ੍ਹਾ ਕਰ ਰਿਹਾ ਹੈ ਸਿਰਫ ਆਨਲਾਈਨ ਟਿਊਸ਼ਨ ਫੀਸ ਅਦਾ ਕਰਨ ਦੀ ਹੀ ਗੱਲ ਕਹੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਕੁਝ ਨਿੱਜੀ ਸਿੱਖਿਅਕ ਅਦਾਰੇ ਸਕੂਲੀ ਵਿਦਿਆਰਥੀਆਂ ਤੋਂ ਲਗਾਤਾਰ ਫੀਸ ਦੀ ਮੰਗ ਕਰ ਰਹੇ ਹਨ। ਜਿਸ ਦੇ ਵਿਰੋਧ 'ਚ ਅੱਜ ਲੋਕ ਇਨਸਾਫ਼ ਪਾਰਟੀ ਵਲੋਂ ਲੁਧਿਆਣਾ ਦੇ ਡੀ.ਸੀ. ਦਫ਼ਤਰ ਅੱਗੇ ਕੁਝ ਸਕੂਲੀ ਵਿਦਿਆਰਥੀਆਂ ਦੇ ਨਾਲ ਆ ਕੇ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ ਅਤੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੱਚਿਆਂ ਤੋਂ ਕਿਸੇ ਤਰ੍ਹਾਂ ਦੀ ਫੀਸ ਨਾ ਲੈਣ ਦੀ ਅਪੀਲ ਕੀਤੀ ਗਈ।

ਖੂਨ ਦੇ ਨਾਲ ਲਿਖਿਆ ਇਕ ਪੱਤਰ ਵੀ ਲੁਧਿਆਣਾ ਦੇ ਏ.ਡੀ.ਸੀ. ਨੂੰ ਸੌਂਪਿਆ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕੇਸ਼ ਸਾਫ ਪਾਰਟੀ ਦੇ ਆਗੂ ਸੰਨੀ ਕੈਂਥ ਨੇ ਕਿਹਾ ਕਿ ਲੋਕ ਪਹਿਲਾਂ ਹੀ ਕੋਰੋਨਾ ਮਹਾਮਾਰੀ ਕਰਕੇ ਘਾਟੇ ਵੱਲ ਜਾ ਰਹੇ ਹਨ ਅਤੇ ਕੰਮਕਾਰ ਬੰਦ ਹਨ। ਉੱਥੇ ਹੀ ਦੂਜੇ ਪਾਸੇ ਕੁਝ ਸਿੱਖਿਅਕ ਅਦਾਰੇ ਅਤੇ ਸਕੂਲ ਵਿਦਿਆਰਥੀਆਂ ਤੋਂ ਫੀਸਾਂ ਦੀ ਮੰਗ ਕਰ ਰਹੇ ਹਨ ਜਦਕਿ ਅਜਿਹੇ ਹਾਲਾਤਾਂ ਦੇ 'ਚ ਕਿਸੇ ਨੂੰ ਜਦੋਂ ਕੋਈ ਆਮਦਨ ਹੀ ਨਹੀਂ ਹੈ ਤਾਂ ਉਹ ਸਕੂਲਾਂ ਦੀ ਫੀਸ ਕਿਵੇਂ ਅਦਾ ਕਰੇਗਾ। ਉਨ੍ਹਾਂ ਕਿਹਾ ਕਿ ਅੱਜ ਏ.ਡੀ.ਸੀ. ਨੂੰ ਉਨ੍ਹਾਂ ਨੇ ਖ਼ੂਨ ਨਾਲ ਲਿਖਿਆ ਮੰਗ ਪੱਤਰ ਸੌਂਪਿਆ ਹੈ ਤਾਂ ਜੋ ਕੈਪਟਨ ਅਮਰਿੰਦਰ ਸਿੰਘ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚ ਸਕੇ ਅਤੇ ਉਹ ਸਕੂਲੀ ਵਿਦਿਆਰਥੀਆਂ ਦੀਆਂ ਫੀਸਾਂ ਮੁਆਫ਼ ਕਰ ਸਕਣ।


Shyna

Content Editor

Related News