ਪ੍ਰਾਪਰਟੀ ਡੀਲਰ ਨੇ ਨਹਿਰ  ''ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

02/20/2020 1:43:49 PM

ਭਾਦਸੋਂ (ਅਵਤਾਰ): ਭਾਦਸੋਂ ਦੇ ਰਹਿਣ ਵਾਲੇ 40 ਸਾਲ ਦੇ ਕਰੀਬ ਇਕ ਵਿਅਕਤੀ ਵੱਲੋਂ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਮੁਤਾਬਕ ਚਰਨਜੀਤ ਕੌੜਾ ਪੁੱਤਰ ਨਰੇਸ਼ ਕੌੜਾ ਪ੍ਰਾਪਰਟੀ ਦਾ ਕੰਮ ਕਰਦਾ ਸੀ।

ਕੁੱਝ ਸਮੇਂ ਤੋਂ ਲਗਾਤਾਰ ਘਾਟੇ ਵਿਚ ਜਾ ਰਹੇ ਵਪਾਰ ਕਾਰਣ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ। ਕੱਲ੍ਹ ਕਰੀਬ ਡੇਢ ਵਜੇ ਉਸ ਨੇ ਚਰਨਾਥਲ ਵਾਲੀ ਨਹਿਰ ਵਿਚ ਛਾਲ ਮਾਰ ਦਿੱਤੀ। ਉਸ ਦੀ ਲਾਸ਼ ਜਾਲਖੇੜੀ ਨਹਿਰ 'ਚੋਂ ਬਰਾਮਦ ਕਰ ਲਈ ਗਈ ਹੈ।ਥਾਣਾ ਮੂਲੇਪੁਰ ਦੇ ਇੰਸਪੈਕਟਰ ਗੁਰਬਚਨ ਸਿੰਘ ਮੁਤਾਬਕ ਲਾਸ਼ ਨੂੰ ਸਿਵਲ ਹਸਪਾਤਾਲ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ। ਬਾਅਦ ਵਿਚ ਵਾਰਸਾਂ ਨੂੰ ਸੌਂਪ ਦਿੱਤਾ ਜਾਵੇਗਾ।


Shyna

Content Editor

Related News