ਗਾਗੋਵਾਲ ਦੇ ਗ੍ਰਹਿ ਵਿਖੇ ਪੰਚਾਇਤ ਮੰਤਰੀ ਨੇ ਸੁਣੀਆਂ ਲੋਕਾਂ ਦਿਆਂ ਸਮੱਸਿਆਵਾਂ

10/05/2019 11:35:08 PM

ਮਾਨਸਾ,(ਮਿੱਤਲ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਕੱਤਰ ਗੁਰਪ੍ਰੀਤ ਕੌਰ ਗਾਗੋਵਾਲ ਦੇ ਗ੍ਰਹਿ ਵਿਖੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਮੱਸਿਆਵਾਂ ਸੁਣੀਆਂ। ਇਸ ਮੌਕੇ ਪੰਚਾਇਤ ਯੂਨੀਅਨ ਮਾਨਸਾ ਦੇ ਪ੍ਰਧਾਨ ਜਗਦੀਪ ਸਿੰਘ ਢਿੱਲੋਂ, ਬਲਾਕ ਭੀਖੀ ਦੇ ਅਹੁਦੇਦਾਰਾਂ ਅਤੇ ਚੇਅਰਮੈਨਾਂ, ਸੰਮਤੀ ਮੈਂਬਰਾਂ ਨੇ ਮੰਤਰੀ ਜੀ ਨੂੰ ਦੱਸਿਆ ਕਿ ਕਈ ਮਹੀਨਿਆਂ ਦੀ ਮਨਰੇਗਾ ਮਜਦੂਰਾਂ ਨੂੰ ਦਿਹਾੜੀ ਨਹੀਂ ਮਿਲੀ, ਲੋੜੀਂਦੀਆਂ ਗ੍ਰਾਂਟਾਂ ਵੀ ਪੰਚਾਇਤਾਂ ਨੂੰ ਨਹੀਂ ਮਿਲੀਆਂ ਅਤੇ 14ਵੇਂ ਵਿੱਤ ਕਮਿਸ਼ਨ ਵਿੱਚ ਰਹਿੰਦੀ ਅੱਧੀ ਕਿਸ਼ਤ ਪੰਚਾਇਤਾਂ ਨੂੰ ਤੁਰੰਤ ਦਿੱਤੀ ਜਾਵੇ ਤਾਂ ਜੋ ਪਿੰਡਾਂ ਦੇ ਅਧੂਰੇ ਪਏ ਵਿਕਾਸ ਕੰਮ ਪੂਰੇ ਹੋ ਸਕਣ। ਮੰਤਰੀ ਜੀ ਨੇ ਮੌਕੇ ਤੇ ਕਾਰਵਾਈ ਕਰਦਿਆਂ ਪੰਜਾਬ ਮਨਰੇਗਾ ਕਮਿਸ਼ਨਰ ਸ਼੍ਰੀਮਤੀ ਤਨੂ ਕਾਸ਼ਯ ਆਈ.ਏ.ਐੱਸ ਨੂੰ ਫੋਨ ਕਰਕੇ ਪੰਚਾਇਤਾਂ ਦੇ ਮਸਲੇ ਹੱਲ ਕਰਨ ਲਈ ਕਿਹਾ। ਮੰਤਰੀ ਜੀ ਨੇ ਕਿਹਾ ਕਿ ਦਸੰਬਰ ਮਹੀਨੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੇਰੀ ਮਾਨਸਾ ਜਿਲ੍ਹੇ ਲਈ ਵਰਦਾਨ ਹੋਵੇਗੀ ਅਤੇ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪੰਚਾਇਤ ਯੂਨੀਅਨ ਨੇ ਗੁਰਪ੍ਰੀਤ ਕੌਰ ਗਾਗੋਵਾਲ ਦੀ ਅਗਵਾਈ ਵਿੱਚ ਮੰਤਰੀ ਜੀ ਨੂੰ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਚੇਅਰਮੈਨ ਬਿਕਰਮ ਸਿੰਘ ਮੋਫਰ, ਅਰਸ਼ਦੀਪ ਸਿੰਘ ਮਾਈਕਲ, ਚੇਅਰਮੈਨ ਸ਼ਿੰਦਰਪਾਲ ਕੌਰ, ਸ਼ਿੰਦਰ ਸਿੰਘ ਚਕੇਰੀਆਂ, ਚੁਸ਼ਪਿੰਦਰਬੀਰ ਭੂਪਾਲ, ਗੁਰਜੰਟ ਸਿੰਘ ਕੋਟੜਾ, ਹਰਮੇਸ਼ ਸਿੰਘ ਖਿਆਲਾ, ਹਰਮੇਲ ਸਿੰਘ ਖੋਖਰ, ਸੁਖਦਰਸ਼ਨ ਸਿੰਘ ਖਾਰਾ, ਜੱਗਾ ਬਰਨਾਲਾ, ਸੁਖਦੇਵ ਸਿੰਘ ਉੱਭਾ, ਅਵਤਾਰ ਸਿੰਘ ਤਾਰੀ, ਸਤਨਾਮ ਸਿੰਘ ਸੱਤਾ, ਬਿੱਟੂ ਭੂਪਾਲ, ਸਰਪੰਚ ਭੋਲਾ ਸਿੰਘ ਹਸਨਪੁਰ, ਪ੍ਰਧਾਨ ਪੰਚਾਇਤ ਯੂਨੀਅਨ ਬਲਾਕ ਬੁਢਲਾਡਾ ਜਸਵੀਰ ਸਿੰਘ ਚੱਕ ਅਲੀਸ਼ੇਰ, ਮਨਪ੍ਰੀਤ ਸਿੰਘ ਭੂਪਾਲ, ਸਰਪੰਚ ਅਮਰੀਕ ਸਿੰਘ ਭੂਪਾਲ, ਅੱਪੀ ਝੱਬਰ, ਗੁਰਦੀਪ ਸਿੰਘ ਲਖਮੀਰਵਾਲਾ, ਸੁੱਖ ਭਾਊ, ਪ੍ਰਕਾਸ਼ ਚੰਦ ਕੁਲਰੀਆਂ, ਮਨਦੀਪ ਸਿੰਘ ਭੂਪਾਲ ਤੋਂ ਇਲਾਵਾ ਹੋਰ ਵੀ ਮੌਜੂਦ ਸਨ।


Bharat Thapa

Content Editor

Related News