ਪ੍ਰਾਈਵੇਟ ਸਕੂਲ ਬਿਨ੍ਹਾਂ ਕਮਿਸ਼ਨ ਤੋਂ ਦੁਕਾਨਦਾਰਾਂ ਨਾਲ ਕੰਮ ਕਰਨ ਲਈ ਨਿੱਤਰਿਆ

04/23/2022 2:36:39 PM

ਸ਼ੇਰਪੁਰ (ਵਿਜੈ ਕੁਮਾਰ ਸਿੰਗਲਾ) : ਪ੍ਰਾਈਵੇਟ ਸਕੂਲਾਂ ਦੀਆਂ ਮਨਮਰਜ਼ੀਆਂ ਖ਼ਿਲਾਫ਼ ਸ਼ੇਰਪੁਰ ਦੇ ਇੱਕ ਬੁੱਕ ਸ਼ੈਲਰ ਵੱਲੋਂ ਦਿੱਤੀਆਂ ਦਰਖਾਸਤਾਂ ਅਤੇ ਸਰਕਾਰ ਵੱਲੋਂ ਲਏ ਸਖਤ ਫੈਸਲਿਆਂ ਕਾਰਨ ਪੂਰੇ ਪੰਜਾਬ ਅੰਦਰ ਪ੍ਰਾਈਵੇਟ ਸਕੂਲਾਂ ਮਨਮਰਜ਼ੀਆਂ ਨੂੰ ਠੱਲ੍ਹ ਪੈਂਦੀ ਨਜ਼ਰ ਆ ਰਹੀ ਹੈ। ਕਸਬਾ ਸ਼ੇਰਪੁਰ ਦੇ ਗਗਨਦੀਪ ਵੱਲੋਂ ਪਿਛਲੇ ਕਈ ਸਾਲਾਂ ਤੋਂ ਪ੍ਰਾਈਵੇਟ ਸਕੂਲਾਂ ਦੀਆਂ ਕਿਤਾਬਾਂ ਬਿਨ੍ਹਾਂ ਕਮਿਸ਼ਨ ਦਿੱਤੇ ਕੰਮ ਕਰਨ ਦਾ ਜੋ ਐਲਾਨ ਕੀਤਾ ਗਿਆ ਹੈ ਉਸ ਨੂੰ ਸਫ਼ਲਤਾ ਇਸ ਵਾਰ ਇਕ ਪ੍ਰਾਈਵੇਟ ਸਕੂਲ ਵੱਲੋਂ ਦਿੰਦੇ ਹੋਏ ਕਿਸੇ ਵੀ ਤਰ੍ਹਾਂ ਦਾ ਕਮਿਸ਼ਨ ਨਾ ਲੈਣ ਦੀ ਸ਼ਰਤ ’ਤੇ ਕਿਤਾਬਾਂ ਵੇਚਣ ਲਈ ਐਲਾਨ ਕਰ ਦਿੱਤਾ।

ਇਹ ਵੀ ਪੜ੍ਹੋ : ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 2 ਮਜ਼ਦੂਰਾਂ ਦੀ ਮੌਕੇ ’ਤੇ ਹੋਈ ਮੌਤ

ਗਗਨਦੀਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਸਬਾ ਸ਼ੇਰਪੁਰ ਦੇ ਪ੍ਰਸਿੱਧ ਰੀਓ ਇੰਟਰਨੈਸ਼ਨਲ ਸਕੂਲ ਵੱਲੋਂ ਇਸ ਵਾਰ ਆਪਣੇ ਸਕੂਲ ਦੀਆਂ ਸਾਰੀਆਂ ਕਿਤਾਬਾਂ ਸਟੇਸ਼ਨਰੀ ਦਾ ਸਾਮਾਨ ਬੁੱਕ ਸ਼ੈਲਰ ਨੂੰ ਬਿਨ੍ਹਾਂ ਕਮਿਸ਼ਨ ਲਈ ਵੇਚਣ ਦੀ ਪ੍ਰਵਾਨਗੀ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਰਕਾਰ ਵੱਲੋਂ ਜੋ ਫੈਸਲਾ ਲਿਆ ਗਿਆ ਹੈ ਉਹ ਉਸ ਦਾ ਸਵਾਗਤ ਕਰਦੇ ਹਨ। ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਇਸ ਵਾਰ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਪਹਿਲਾਂ ਤੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਇਸ ਵਾਰ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਸਕੂਲ ਦੀ ਵਰਦੀ ਕਿਤਾਬਾਂ ਸਟੇਸ਼ਨਰੀ ਦਾ ਸਾਮਾਨ ਬਾਹਰ ਬੁੱਕ ਸ਼ੈਲਰ ਤੋਂ ਹੀ ਬਿਨਾਂ ਕਮਿਸ਼ਨ ਲਿਆ ਮੁਹੱਈਆ ਕਰਵਾਇਆ ਜਾਵੇਗਾ। ਬੁੱਕ ਸ਼ੈਲਰ ਦੇ ਮਾਲਕ ਗਗਨਦੀਪ ਨੇ ਦੱਸਿਆ ਕਿ ਇਸ ਨਾਲ ਜਿੱਥੇ ਮਾਪਿਆਂ ਦੀ ਹੋ ਰਹੀ ਅੰਨ੍ਹੇਵਾਹ ਲੁੱਟ ਬੰਦ ਹੋਵੇਗੀ ਉੱਥੇ ਹੀ ਸੈਂਕੜੇ ਮਾਪਿਆਂ ਨੂੰ ਲੱਖਾਂ ਰੁਪਏ ਦਾ ਆਰਥਿਕ ਰੂਪ ਵਿੱਚ ਲਾਭ ਵੀ ਹੋਵੇਗਾ।

ਇਹ ਵੀ ਪੜ੍ਹੋ : ਗੈਂਗਸਟਰ ਅਰਸ਼ ਡਾਲਾ ਦੇ ਨੇੜਲੇ ਸਹਿਯੋਗੀ ਜੱਸਾ ਦਾ ਅਣਪਛਾਤੇ ਵਿਅਕਤੀਆਂ ਨੇ ਕੀਤਾ ਕਤਲ

ਉਨ੍ਹਾਂ ਦੱਸਿਆ ਕਿ ਬੇਸ਼ੱਕ ਇਸ ਇਲਾਕੇ ਵਿੱਚ ਇੱਕ ਦਰਜਨ ਤੋਂ ਵੱਧ ਛੋਟੇ ਵੱਡੇ ਪ੍ਰਾਈਵੇਟ ਸਕੂਲ ਪੈਂਦੇ ਹਨ ਪਰ ਬਿਨ੍ਹਾਂ ਕਮਿਸ਼ਨ ਨੂੰ ਕੰਮ ਕਰਨ ਲਈ ਸਿਰਫ ਰੀਓ ਇੰਟਰਨੈਸ਼ਨਲ ਸਕੂਲ ਨੇ ਇਹ ਫ਼ੈਸਲਾ ਕੀਤਾ ਜਿਸ ਦੀ ਭਰਵੀਂ ਸ਼ਲਾਘਾ ਕਰਦੇ ਹਨ। ਬੁੱਕ ਸ਼ੈਲਰ ਦੇ ਮਾਲਕ ਗਗਨਦੀਪ ਸ਼ੇਰਪੁਰ ਨੇ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਮਨਮਰਜ਼ੀਆਂ ਖ਼ਿਲਾਫ਼ ਚੁੱਕੇ ਕਦਮਾਂ ਦੀ ਭਰਵੀਂ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਜ਼ਿਲ੍ਹਾ ਸੰਗਰੂਰ ਅੰਦਰ ਮਾਪਿਆਂ ਨੂੰ ਕੁਝ ਰਾਹਤ ਮਹਿਸੂਸ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਸਮੇਂ ਸਿਰ ਕਦਮ ਨਾ ਚੁੱਕਿਆ ਜਾਂਦਾ ਤਾਂ ਹੋ ਸਕਦਾ ਹੈ ਕਿ ਇਸ ਵਾਰ ਵੀ ਮਾਪਿਆਂ ਦੀ ਅੰਨ੍ਹੇਵਾਹ ਲੁੱਟ ਹੁੰਦੀ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News