ਉਮਰ ਕੈਦ ਦੀ ਸਜ਼ਾ ਭੁਗਤ ਰਹੀ ਕੈਦਣ ਦੀ ਪੈਰੋਲ ’ਤੇ ਰਿਹਾਅ ਹੋ ਕੇ ਹੋਈ ਰੂਹਪੋਸ਼

09/03/2021 5:41:07 PM

ਫ਼ਰੀਦਕੋਟ (ਰਾਜਨ) - ਉਮਰ ਕੈਦ ਭੁਗਤ ਰਹੀ ਇੱਕ ਕੈਦਣ ਵੱਲੋਂ ਪੈਰੋਲ ’ਤੇ ਰਿਹਾਅ ਹੋ ਕੇ ਨਿਰਧਾਰਿਤ ਮਿਤੀ ਨੂੰ ਮੁੜ ਜੇਲ੍ਹ ਵਿੱਚ ਹਾਜ਼ਰੀ ਦੇਣ ਦੀ ਥਾਂ ਰੂਹਪੋਸ਼ ਹੋ ਜਾਣ ’ਤੇ ਸਥਾਨਕ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪ੍ਰਾਪਤ ਵੇਰਵੇ ਅਨੁਸਾਰ ਕੈਦਣ ਰਾਜਬੀਰ ਕੌਰ ਪਤਨੀ ਪਰਮਿੰਦਰ ਸਿੰਘ ਵਾਸੀ ਭਾਈ ਮਤੀ ਦਾਸ ਨਗਰ ਬਠਿੰਡਾ, ਜੋ ਉਮਰ ਕੈਦ ਦੀ ਸਜ਼ਾ ਭੁਗਤ ਰਹੀ ਹੈ, ਨੂੰ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮ ਨੰਬਰ 280 ਮਿਤੀ 24 ਜਨਵਰੀ 2020 ਅਨੁਸਾਰ 25 ਜਨਵਰੀ 2020 ਨੂੰ 6 ਹਫ਼ਤਿਆਂ ਦੀ ਪੈਰੋਲ ’ਤੇ ਰਿਹਾਅ ਕੀਤਾ ਗਿਆ ਸੀ।

ਪੜ੍ਹੋ ਇਹ ਵੀ ਖ਼ਬਰ - ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਪੈਰੋਲ ਕੱਟ ਕੇ ਇਸ ਕੈਦਣ ਦੀ ਮੁੜ ਜੇਲ੍ਹ ਵਾਪਿਸੀ 8 ਮਾਰਚ 2020 ਨੂੰ ਬਣਦੀ ਸੀ ਪਰ ਇਹ ਕੈਦਣ ਹਾਜ਼ਰੀ ਦੇਣ ਦੀ ਰੂਹਪੋਸ਼ ਹੋ ਗਈ। ਇਸ ਕੈਦਣ ਖਿਲਾਫ਼ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰਕੇ ਫ਼ਰੀਦਕੋਟ ਪੁਲਸ ਨੇ ਇਸਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।


rajwinder kaur

Content Editor

Related News