ਜੇਲ ''ਚ ਨਸ਼ਾ ਸੁੱਟਣ ''ਤੇ ਕੈਦੀ ਖਿਲਾਫ ਮਾਮਲਾ ਦਰਜ

12/18/2019 5:48:13 PM

ਨਾਭਾ (ਜੈਨ): ਸਥਾਨਕ ਨਵੀਂ ਜ਼ਿਲਾ ਜੇਲ ਦੇ ਸਹਾਇਕ ਸੁਪਰਡੈਂਟ ਅਜਮੇਰ ਸਿੰਘ ਦੀ ਸ਼ਿਕਾਇਤ ਅਨੁਸਾਰ ਥਾਣਾ ਸਦਰ ਪੁਲਸ ਨੇ 10 ਸਾਲ ਦੀ ਸਜ਼ਾ ਕੱਟ ਰਹੇ ਕੈਦੀ ਜਗਦੀਪ ਸਿੰਘ ਅਤੇ ਉਸ ਦੇ ਸਾਥੀਆਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਅਤੇ ਪ੍ਰਿਜ਼ਨ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ, ਜਿਸ ਵੱਲੋਂ ਜੇਲ ਵਿਚ ਸੁੱਟੇ ਗਏ ਪੈਕਟ ਵਿਚੋਂ 11 ਗ੍ਰਾਮ ਸੁਲਫਾ, 2 ਬੰਡਲ ਬੀੜੀਆਂ, 50 ਗਰਾਮ ਜਰਦਾ ਅਤੇ 2 ਮੋਬਾਇਲ ਬਰਾਮਦ ਹੋਏ ਸਨ। ਥਾਣਾ ਸਦਰ ਪੁਲਸ ਹੁਣ ਕੈਦੀ ਨੂੰ ਹਿਰਾਸਤ ਵਿਚ ਲੈ ਕੇ ਉਸ ਦੇ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰੇਗੀ। ਕਾਰ ਨੰ. ਪੀ. ਬੀ. 11 ਏ. ਵਾਈ 3995 ਨੂੰ ਵੀ ਕਬਜ਼ੇ ਵਿਚ ਲਿਆ ਜਾਵੇਗਾ। ਜੇਲ ਵਾਰਡਨ ਬਲਜੀਤ ਸਿੰਘ ਅਨੁਸਾਰ ਇਸ ਕਾਰ ਵਿਚ 2-3 ਵਿਅਕਤੀ ਸਵਾਰ ਸਨ, ਜਿਨ੍ਹਾਂ ਨੇ ਨਸ਼ੇ ਵਾਲਾ ਪਦਾਰਥ ਜੇਲ 'ਚ ਸੁੱਟਿਆ। ਕੈਦੀ ਖਿਲਾਫ ਮੰਡੀ ਗੋਬਿੰਦਗੜ੍ਹ ਥਾਣਾ ਵਿਚ ਮਾਮਲਾ ਦਰਜ ਹੋਇਆ ਸੀ। ਇਸ ਵਿਚ ਉਸ ਨੂੰ ਸਜ਼ਾ ਹੋਈ ਸੀ।


Shyna

Content Editor

Related News