ਪ੍ਰੈਸ ਕਲੱਬ ਤਪਾ ਨੂੰ ਕੋਰੋਨਾ ਦੇ ਚਲਦਿਆਂ ਵਧੀਆਂ ਸੇਵਾਵਾਂ ਦੇਣ ਬਦਲੇ ਕੀਤਾ ਸਨਮਾਨਤ

05/30/2020 4:26:29 PM

ਤਪਾ ਮੰਡੀ(ਮੇਸ਼ੀ, ਮਾਰਕੰਡਾ) - ਅੱਜ ਵਿਸ਼ਵ ਹਿੰਦੂ ਧਰਮ ਪ੍ਰਸਾਰ ਪੰਜਾਬ ਵੱਲੋਂ ਕੋਰੋਨਾ ਮਹਾਮਾਰੀ ਦੋਰਾਨ ਪ੍ਰੈਸ ਵੱਲੋਂ ਤਨਦੇਹੀ ਨਾਲ ਨਿਭਾਈ ਜਾ ਰਹੀ ਜੁੰਮੇਵਾਰੀ ਵਜੋਂ ਪ੍ਰੈਸ ਕਲੱਬ ਤਪਾ ਦੇ ਪੱਤਰਕਾਰਾਂ ਦਾ ਸਨਮਾਨ ਕੀਤਾ ਗਿਆ। ਇਸ ਸਬੰਧੀ ਵਿਸ਼ਵ ਹਿੰਦੂ ਦੇ ਸੂਬਾ ਉਪ ਪ੍ਰਮੁੱਖ ਵਿਜੈ ਮਾਰਵਾੜੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਵੱਖ-ਵੱਖ ਜੁੰਮੇਵਾਰੀਆਂ ਤਹਿਤ ਲੋਕਾਂ ਨੂੰ ਸਹੀ ਸੂਚਨਾਵਾਂ ਅਤੇ ਸੇਵਾਵਾਂ ਸਬੰਧੀ ਅਪਣੇ ਫਰਜਾਂ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ ਹੈ। ਜਿਸ ਵਜੋਂ ਪ੍ਰੈਸ ਕਲੱਬ ਤਪਾ ਦੇ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸੇ ਦੌਰਾਨ ਪੱਤਰਕਾਰਾਂ 'ਤੇ ਹੋ ਰਹੇ ਹਮਲਿਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਪੁਲਸ ਅਤੇ ਸਮਾਜ ਵਿਰੋਧੀ ਅਨਸਰਾਂ ਦੀ ਗੁੰਡਾਗਰਦੀ ਨੂੰ ਰੋਕ ਕੇ ਪ੍ਰੈਸ ਦੀ ਅਜ਼ਾਦੀ ਨੂੰ ਬਰਕਾਰ ਰੱਖਣਾ ਮੌਜੂਦਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਇਸ ਮੌਕੇ ਪ੍ਰੈਸ ਕਲੱਬ ਦੇ ਸਮੂਹ ਮੈਂਬਰਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸੇ ਮੌਕੇ ਪ੍ਰੈਸ ਕਲੱਬ ਤਪਾ ਦੇ ਪ੍ਰਧਾਨ ਲੁਭਾਸ਼ ਸਿੰਗਲਾ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਪ੍ਰੈਸ ਹੀ ਅਜ਼ਾਦ ਨਹੀ ਹੋਵੇਗੀ ਤਾਂ ਫਿਰ ਪੱਤਰਕਾਰ ਲੋਕ ਸੂਬੇ ਵਿਚ ਲੋਕਾਂ ਦੀਆਂ ਮੁਸਕਲਾਂ ਨੂੰ ਪ੍ਰਸ਼ਾਸਨ ਤੱਕ ਅਤੇ ਸਰਕਾਰ ਦੇ ਚੰਗੇ ਮਾੜੇ ਕੰਮਾਂ ਨੂੰ ਲੋਕਾਂ ਤੱਕ ਅਪਣੀ ਕਲਮ ਦੀ ਤਾਕਤ ਨਾਲ ਕਿਵੇਂ ਪਹੰਚਾਊਣਗੇ। ਪਰ ਲੋਕਤੰਤਰ ਦੇ ਚੌਥੇ ਥੰਮ ਦੀ ਅਜ਼ਾਦੀ ਜ਼ਰੂਰੀ ਹੈ। ਤਾਂ ਜੋ ਲੋਕਾਂ ਅਤੇ ਸਰਕਾਰ ਵਿਚ ਤਾਲਮੇਲ ਦੀ ਕੜੀ ਵਜੋਂ ਨਿਰਪੱਖਤਾ ਸੋਚ ਸਾਹਮਣੇ ਬਣੀ ਰਹੇ। ਇਸ ਮੌਕੇ ਕਲੱਬ ਮੈਂਬਰ ਵੱਡੀ ਗਿਣਤੀ ਵਿਚ ਹਾਜਰ ਸਨ। 

 

Harinder Kaur

This news is Content Editor Harinder Kaur