ਸੰਤ ਬਾਬਾ ਕੇਸਰ ਦਾਸ ਜੀ ਕੰਗਣਵਾਲ ਵਾਲਿਆਂ ਨੂੰ ਕਾਲਜ ਪ੍ਰਬੰਧਕ ਕਮੇਟੀ ਦਾ ਚੁਣਿਆ ਗਿਆ ਪ੍ਰਧਾਨ

11/15/2020 4:53:26 PM

ਸੰਦੌੜ (ਰਿਖੀ): ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ 'ਚ ਪੰਜਾਹ ਸਾਲਾ ਸਮਰਪਿਤ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਕਾਲਜ ਦਾ ਨੀਂਹ ਪੱਥਰ ਸੰਤ ਬਾਬਾ ਬਲਵੰਤ ਸਿੰਘ ਸਿੱਧਸਰ ਸਿਹੋੜਾ ਸਾਹਿਬ ਵਾਲਿਆਂ ਨੇ ਰੱਖਿਆ ਸੀ, ਜਿਸ ਨੂੰ ਪੰਜਾਹ ਸਾਲ ਪੂਰੇ ਹੋ ਗਏ ਹਨ। ਇਸ ਯਾਦ ਨੂੰ ਸਮਰਪਿਤ ਕਾਲਜ 'ਚ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਸੰਤ ਬਾਬਾ ਹਰਜਿੰਦਰ ਸਿੰਘ ਮੰਝਪੁਰ, ਸੰਤ ਜਸਦੇਵ ਸਿੰਘ ਲੋਹਟਬੱਦੀ, ਮਹੰਤ ਬਲਜੀਤ ਦਾਸ ਕੂਹਲੀ, ਸ.ਚਰਨਜੀਤ ਸਿੰਘ ਭੋਗੀਵਾਲ ਆਦਿ ਮਹਾਂਪੁਰਖਾਂ ਨੇ ਆਪਣੇ ਅਲੋਕਿਕ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਕਾਲਜ ਕਮੇਟੀ ਦੇ ਜਨਰਲ ਸਕੱਤਰ ਗਿਆਨੀ ਬਾਬੂ ਸਿੰਘ ਸੰਦੌੜ ਨੇ ਪਹੁੰਚੀ ਹੋਈ ਸੰਗਤ ਦਾ ਧੰਨਵਾਦ ਕਰਦਿਆਂ ਕਾਲਜ ਦੇ ਇਤਿਹਾਸਿਕ ਪੱਖ ਤੋਂ ਜਾਣੂ ਕਰਵਾਇਆ।ਇਸ ਖੁਸ਼ੀ ਦੇ ਮੌਕੇ ਸਭ ਸੰਗਤ ਦੀ ਸਹਿਮਤੀ ਨਾਲ ਸੰਤ ਬਾਬਾ ਕੇਸਰ ਦਾਸ ਜੀ ਕੰਗਣਵਾਲ ਵਾਲਿਆਂ ਨੂੰ ਕਾਲਜ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।ਗੋਲਡਨ ਜੁਬਲੀ ਦੀ ਯਾਦ ਨੂੰ ਮੁੱਖ ਰੱਖਦਿਆਂ ਮੋਜੂਦਾ ਪੰਜਾਬ ਦੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਸੋਵੀਨਾਰ 'ਅਤਰ ਕਿਰਨ' ਦੀ ਘੁੰਡ ਚੁਕਾਈ ਕੀਤੀ ਗਈ।

ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਬੰਧਕ ਸ.ਜੀ.ਕੇ. ਸਿੰਘ (ਆਈ.ਏ.ਐੱਸ. ਰਿਟਾ),ਕਮੇਟੀ ਮੈਂਬਰ ਸ.ਕਰਮਜੀਤ ਸਿੰਘ ਜਨਾਬ,ਸ.ਲਾਭ ਸਿੰਘ,ਸ.ਮੇਜਰ ਸਿੰਘ, ਸ.ਸੁਖਵਿੰਦਰ ਸਿੰਘ,ਪ੍ਰਿੰਸੀਪਲ ਡਾ ਪਰਮਜੀਤ ਕੌਰ, ਪ੍ਰੋ.ਰਜਿੰਦਰ ਕੁਮਾਰ ਅਤੇ ਬਾਕੀ ਸਟਾਫ਼ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਵੀ ਵੱਧ ਚੜ੍ਹ ਕੇ ਸ਼ਿਰਕਤ ਕੀਤੀ।


Shyna

Content Editor

Related News