ਪ੍ਰੇਮ ਮਿੱਤਲ ਨੇ ਡੀ.ਸੀ ਦਫਤਰ ਨੂੰ 2 ਸੈਨੀਟਾਈਜ਼ਰ ਮਸ਼ੀਨਾਂ ਕੀਤੀਆਂ ਭੇਂਟ

05/20/2020 7:31:11 PM

ਮਾਨਸਾ,(ਮਿੱਤਲ)- ਕੋਰੋਨਾ ਵਾਇਰਸ ਦੀ ਬਿਮਾਰੀ ਦੇ ਮੱਦੇਨਜਰ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਸ਼੍ਰੀ ਪ੍ਰੇਮ ਮਿੱਤਲ ਨੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਅਤੇ ਏ.ਡੀ.ਸੀ ਸੁਖਪ੍ਰੀਤ ਸਿੰਘ ਨੂੰ ਦੋ ਮਸ਼ੀਨਾਂ ਭੇਂਟ ਕੀਤੀਆਂ। ਇਹ ਮਸ਼ੀਨਾਂ ਦਫਤਰ ਵਿੱਚ ਕੰਮਕਾਜ ਲਈ ਆਉਣ ਵਾਲੇ ਵਿਅਕਤੀਆਂ ਦੇ ਲਈ ਵਰਤੀਆਂ ਜਾਣਗੀਆਂ ਤਾਂ ਜੋ ਇਸ ਬਿਮਾਰੀ ਦੇ ਫੈਲਣ ਤੋਂ ਦਫਤਰੀ ਅਮਲਾ ਬਚਿਆ ਰਹੇ। ਇਸ ਤੇ ਡੀ.ਸੀ ਅਤੇ ਏ.ਡੀ.ਸੀ ਨੇ ਪ੍ਰੇਮ ਮਿੱਤਲ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਨਾਲ ਸਰਕਾਰੀ ਦਫਤਰਾਂ ਵਿੱਚ ਕੰਮਕਾਜ ਲਈ ਆਉਣ ਵਾਲੇ ਆਮ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਉਹ ਬਿਨ੍ਹਾਂ ਭੈਅ ਦਫਤਰਾਂ ਵਿੱਚ ਆ ਜਾ ਸਕਣਗੇ। ਚੇਅਰਮੈਨ ਪ੍ਰੇਮ ਮਿੱਤਲ ਨੇ ਕਿਹਾ ਕਿ ਜਿਸ ਤਰ੍ਹਾਂ ਬਿਮਾਰੀ ਤੋਂ ਰੋਕਥਾਮ ਲਈ ਸਰਕਾਰਾਂ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਪੱਬਾਂ ਭਾਰ ਹਨ। ਉਸੇ ਤਰ੍ਹਾਂ ਜ਼ਿਲ੍ਹਾ ਯੋਜਨਾ ਬੋਰਡ ਵੱਲੋਂ ਵੀ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਨਾਲ ਆਮ ਪਬਲਿਕ ਇਸ ਛੂ-ਛਾਤ ਦੀ ਬਿਮਾਰੀ ਤੋਂ ਬਚੇਗੀ। ਇਸ ਮੌਕੇ ਪਵਨ ਕੋਟਲੀ, ਡੀ.ਸੀ ਦਫਤਰ ਦੇ ਮੁਲਾਜਮ ਸੂਖਰਾਜ ਸਿੰਘ, ਹਰਜੀਤ ਕੌਰ ਆਦਿ ਹਾਜਰ ਸਨ।  

Bharat Thapa

This news is Content Editor Bharat Thapa