ਬਿਜਲੀ ਚੋਰੀ ਰੋਕਣ ਗਏ ਪਾਵਰਕਾਮ ਦੇ ਐੱਸ.ਡੀ.ਓ ਅਤੇ ਮੁਲਾਜ਼ਮਾਂ ਦੀ ਕੀਤੀ ਕੁੱਟਮਾਰ

03/18/2022 12:00:27 PM

ਭਾਦਸੋਂ (ਅਵਤਾਰ): ਥਾਣਾ ਭਾਦਸੋਂ ਅਧੀਨ ਆਉਂਦੇ ਪਿੰਡ ਹਕੀਮਪੁਰ ਵਿਖੇ ਬਿਜਲੀ ਚੋਰੀ ਰੋਕਣ ਗਏ ਪਾਵਰਕਾਮ ਦੇ ਭਾਦਸੋਂ ਦੇ ਉਪ ਮੰਡਲ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਅਮਨਦੀਪ ਸਿੰਘ ਅਤੇ ਉਨ੍ਹਾਂ ਨਾਲ ਡਿਊਟੀ ਕਰ ਰਹੇ ਮੁਲਾਜ਼ਮਾਂ ਦੀ ਇਕ ਪਰਿਵਾਰ ਵੱਲੋਂ ਕੁੱਟਮਾਰ ਕਰਨ ਅਤੇ ਦਸਤਾਰ ਉਤਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਐੱਸ.ਡੀ.ਓ ਅਮਨਦੀਪ ਸਿੰਘ ਨੇ ਪੁਲਸ ਪਾਸ ਬਿਆਨ ਦਰਜ ਕਰਵਾਏ ਕਿ ਖਪਤਕਾਰ ਰਣਜੀਤ ਸਿੰਘ ਪਿੰਡ ਹਕੀਮਪੁਰ ਵਿਖੇ ਘਰ ਵਿਚ ਬਿਜਲੀ ਚੋਰੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਬਠਿੰਡਾ ਦੇ ਥਾਣੇ 'ਚ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦੇ ਮਾਮਲੇ 'ਚ ਵਿਭਾਗ ਦੀ ਵੱਡੀ ਕਾਰਵਾਈ

ਇਸ ਸਬੰਧੀ ਉਹ ਆਪਣੇ ਮੁਲਾਜ਼ਮਾਂ ਜੇ.ਈ ਹਰਸਿਮਰਨ ਸਿੰਘ, ਦਲੀਪ ਸਿੰਘ ਏ.ਐੱਲ.ਐੱਮ, ਜਗਮੋਹਣ ਸਿੰਘ ਏ.ਐੱਲ.ਐੱਮ, ਅਮਰਜੀਤ ਸਿੰਘ ਏ.ਐੱਲ.ਐੱਮ, ਕਰਮਜੀਤ ਸਿੰਘ ਏ.ਐੱਲ.ਐੱਮ, ਨਾਲ ਸਵੇਰੇ ਬਿਜਲੀ ਚੋਰੀ ਫੜਨ ਦੇ ਲਈ ਪਿੰਡ ਹਕੀਮਪੁਰ ਵਿਖੇ ਗਏ, ਜਿੱਥੇ ਘਰ ਦਾ ਮਾਲਕ ਰਣਜੀਤ ਸਿੰਘ ਬਿਜਲੀ ਚੋਰੀ ਕਰ ਰਿਹਾ ਸੀ । ਉਸ ਨੇ ਕੇਬਲ ਨੂੰ ਆਪਣੀ ਚਾਰਦੀਵਾਰੀ ਅੰਦਰ ਸੁੱਟ ਕੇ ਕੁੰਡੀ ਲਗਾ ਰੱਖੀ ਸੀ ਅਤੇ ਤਾਰ ਨੂੰ ਧਰਤੀ ਵਿੱਚੋਂ ਦੱਬ ਰੱਖਿਆ ਸੀ ਅਤੇ ਮੋਟਰ ਨਾਲ ਸਟਾਰਟਰ ਲਗਾ ਕੇ ਸਿੰਗਲ ਫੇਸ ਬਿਜਲੀ ਚੋਰੀ ਕਰਦਾ ਪਾਇਆ ਗਿਆ। ਜਦੋਂ ਮਹਿਕਮੇ ਦੇ ਕਰਮਚਾਰੀਆਂ ਨੇ ਬਿਜਲੀ ਚੋਰੀ ਸਬੰਧੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਖਪਤਕਾਰ ਦਾ ਪੁੱਤਰ ਯਾਦਵਿੰਦਰ ਸਿੰਘ, ਖਪਤਕਾਰ ਦੀ ਪਤਨੀ ਸੁਖਵਿੰਦਰ ਕੌਰ ਅਤੇ ਖ਼ੁਦ ਖਪਤਕਾਰ ਰਣਜੀਤ ਸਿੰਘ ਨੇ ਡਿਊਟੀ ਕਰ ਰਹੇ ਐੱਸ. ਡੀ. ਓ ਅਤੇ ਬਾਕੀ ਕਰਮਚਾਰੀਆਂ ਨੂੰ ਡਾਂਗਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਵੱਲੋਂ ਭਗਵੰਤ ਮਾਨ ਨੂੰ ਸ਼ੁੱਭ ਇੱਛਾਵਾਂ, ਟਵੀਟ ਕਰ ਆਖੀ ਵੱਡੀ ਗੱਲ

ਇਸ ਦੌਰਾਨ ਸਹਾਇਕ ਕਾਰਜਕਾਰੀ ਇੰਜੀਨੀਅਰ ਅਮਨਦੀਪ ਸਿੰਘ ਦੀ ਦਸਤਾਰ ਵੀ ਉਤਾਰ ਦਿੱਤੀ ਗਈ ਅਤੇ ਕੁੱਟਮਾਰ ਜਾਰੀ ਰੱਖੀ । ਐਸਡੀਓ ਅਮਨਦੀਪ ਸਿੰਘ ਅਤੇ ਬਾਕੀ ਮੁਲਾਜ਼ਮਾਂ ਨੇ ਖ਼ੁਦ ਨੂੰ ਹਮਲੇ ਤੋਂ ਬਚਾਅ ਕਰਦੇ ਹੋਏ ਬਾਹਰ ਹੋ ਗਏ ਅਤੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ। ਥਾਣਾ ਭਾਦਸੋਂ ਵੱਲੋਂ ਉਕਤ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਯਾਦਵਿੰਦਰ ਸਿੰਘ ,ਰਣਜੀਤ ਕੌਰ,ਰਣਜੀਤ ਸਿੰਘ ਖਿਲਾਫ ਧਾਰਾ 353,186,379,323 ਤਹਿਤ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Anuradha

This news is Content Editor Anuradha