ਪਾਵਰਕਾਮ ਸੀ. ਐੱਚ. ਬੀ. ਠੇਕਾ ਕਾਮੇ ਦੀ ਕਰੰਟ ਲੱਗਣ ਨਾਲ ਮੌਤ

05/26/2020 9:25:34 PM

ਖਰੜ, (ਅਮਰਦੀਪ)— ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ, ਜਸਵੀਰ ਸਿੰਘ ਚਮਕੌਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ 9 ਮਹੀਨੇ ਤੋਂ ਇਲਾਜ ਅਧੀਨ ਸੀ. ਐੱਚ. ਬੀ. ਕਾਮੇ ਦੀ ਤੜਫ-ਤੜਫ ਕੇ ਹੋਈ ਮੌਤ 'ਤੇ ਪਰਿਵਾਰਕ ਮੈਬਰਾਂ ਨੂੰ ਮੈਨੇਜਮੈਂਟ ਤੇ ਸਰਕਾਰ ਵਲੋਂ ਕੋਈ ਵੀ ਮਦਦ ਨਹੀਂ ਕੀਤੀ । ਆਗੂਆਂ ਨੇ ਦੱਸਿਆ ਕਿ 27 ਸਤੰਬਰ 2019 ਨੂੰ ਮਾਨ ਢਾਬੇ ਪਿੰਡ ਚਾੜ੍ਹਾਂ ਰਾਜੋਵਾਲ ਲਾਡੋਵਾਲ ਵਿਖੇ ਮੈਨੇਜਮੈਂਟ ਅਧਿਕਾਰੀਆਂ ਦੇ ਕਹਿਣ 'ਤੇ ਡਿਊਟੀ ਦੌਰਾਨ ਹਾਦਸਾ ਵਾਪਰਿਆ, ਸਾਥੀ ਨੂੰ ਇਲਾਜ ਲਈ ਹਸਪਤਾਲ ਈ. ਐੱਸ. ਆਈ. ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਕਿ ਵਧੀਆ ਇਲਾਜ ਨਾ ਹੋਣ ਕਾਰਨ ਪਾਵਰਕਾਮ ਮੈਨੇਜਮੈਂਟ ਦੇ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਲੇਬਰ ਇੰਸਪੈਕਟਰ ਤੇ ਪੁਲਸ ਪ੍ਰਸ਼ਾਸਨ ਨੂੰ ਵਧੀਆ ਇਲਾਜ ਸਬੰਧੀ ਗੁਹਾਰ ਲਗਾਈ ਪਰ ਕਿਸੇ ਨੇ ਪੱਲਾ ਨਾ ਫੜਿਆ। ਇਲਾਜ ਦੀ ਘਾਟ ਕਾਰਣ ਕਾਮਾ ਅਰੁਣ ਮਹਿਤਾ 21 ਮਈ ਨੂੰ ਦਮ ਤੋੜ ਗਿਆ। ਪਰਿਵਾਰਕ ਮੈਂਬਰਾਂ ਨੂੰ ਇਨਸਾਫ ਦਿਵਾਓ ਕਮੇਟੀ ਦਾ ਗਠਨ ਕਰ ਕੇ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਸੰਘਰਸ਼ ਵਿੱਢਿਆ ਜਾਵੇਗਾ ।


KamalJeet Singh

Content Editor

Related News