ਪਾਵਰਕਾਮ ਵੱਲੋਂ 2 ਜੇ. ਈ. ਸਸਪੈਂਡ, ਏ. ਈ. ਈ. ਨੂੰ ''ਕਾਰਣ ਦੱਸੋ'' ਨੋਟਿਸ

12/25/2019 10:43:26 AM

ਪਟਿਆਲਾ (ਜੋਸਨ): ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਜੇ. ਈ. ਅਸ਼ੋਕ ਕੁਮਾਰ ਅਤੇ ਨਿਰਵੈਰ ਸਿੰਘ ਹਰਛਾ ਛੀਨਾ ਸਬ-ਡਵੀਜ਼ਨ, ਸਬ-ਅਰਬਨ ਮੰਡਲ ਅੰਮ੍ਰਿਤਸਰ ਨੂੰ ਕੁਤਾਹੀਆਂ ਅਤੇ ਬਿਜਲੀ ਚੋਰੀ ਕਰਵਾਉਣ ਦੇ ਦੋਸ਼ 'ਚ ਮੁਅੱਤਲ ਕਰ ਦਿੱਤਾ ਹੈ। ਅਮਰਿੰਦਰਪਾਲ ਸਿੰਘ ਏ. ਈ. ਈ. ਹਰਛਾ ਛੀਨਾ ਨੂੰ ਆਪਣੀ ਸਬ-ਡਵੀਜ਼ਨ ਵਿਚ ਬਿਜਲੀ ਚੋਰੀ ਨੂੰ ਰੋਕਣ ਲਈ ਕੋਈ ਠੋਸ ਉਪਰਾਲੇ ਨਾ ਕਰਨ ਦੇ ਦੋਸ਼ ਵਿਚ 'ਕਾਰਣ ਦੱਸੋ' ਨੋਟਿਸ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਇੰਜੀ. ਅਮਰਿੰਦਰਪਾਲ ਸਿੰਘ ਏ. ਈ. ਈ. ਦੀ ਬਦਲੀ ਅੰਮ੍ਰਿਤਸਰ ਜ਼ੋਨ ਤੋਂ ਜਲੰਧਰ ਕਰ ਦਿੱਤੀ ਹੈ।

ਪੀ. ਐੱਸ . ਪੀ . ਸੀ . ਐੱਲ. ਦੇ ਬੁਲਾਰੇ ਨੇ ਦੱਸਿਆ ਕਿ ਕੁਝ ਆਡੀਓ ਅਤੇ ਵੀਡੀਓ ਕਲਿੱਪਾਂ ਦੇ ਅਧਾਰ 'ਤੇ ਕਾਰਪੋਰੇਸ਼ਨ ਦੇ ਐਨਫੋਰਸਮੈਂਟ ਵਿੰਗ ਵੱਲੋਂ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਜਾਂਚ ਉਪਰੰਤ ਇਹ ਗੱਲ ਸਾਹਮਣੇ ਆਈ ਹੈ ਕਿ ਅਸ਼ੋਕ ਕੁਮਾਰ ਅਤੇ ਨਿਰਵੈਰ ਸਿੰਘ ਆਪਣੇ ਇਲਾਕਿਆਂ ਵਿਚ ਬਿਜਲੀ ਚੋਰੀ ਕਰਵਾਉਣ ਵਿਚ ਸ਼ਾਮਲ ਸਨ। ਇਸ ਤੋਂ ਇਲਾਵਾ ਇੰਜੀ. ਅੰਮ੍ਰਿਤਪਾਲ ਸਿੰਘ ਵੱਲੋਂ ਸੁਪਰਵਾਈਜ਼ਰੀ ਕਪੈਸਿਟੀ ਵਿਚ ਬਿਜਲੀ ਚੋਰੀ ਨੂੰ ਰੋਕਣ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਗਏ। ਐਨਫੋਰਸਮੈਂਟ ਵਿੰਗ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬਿਜਲੀ ਚੋਰੀ ਦੇ 21 ਕੇਸਾਂ, ਜਿਸ ਵਿਚ ਕਾਰਪੋਰੇਸ਼ਨ ਦੇ 6.50 ਲੱਖ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ ਹੈ, ਵਿਚ ਕਾਰਪੋਰੇਸ਼ਨ ਦੇ ਦੋਵੇਂ ਜੇ. ਈਜ਼ ਦੀ ਮਿਲੀਭੁਗਤ ਸੀ।


Shyna

Content Editor

Related News