ਬਿਜਲੀ ਮੁਲਾਜ਼ਮਾਂ ਨੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜੀ

06/09/2020 6:31:59 PM

ਮੋਗਾ(ਬਲਵਿੰਦਰ ਬਿੰਦਾ) - ਸਟੇਟ ਕਮੇਟੀ ਦੇ ਸੱਦੇ 'ਤੇ 132 ਕੇ.ਵੀ. ਬਿਜਲੀ ਘਰ ਵਿਖੇ ਕਾਲੇ ਬਿੱਲੇ ਲਾ ਕੇ ਬਿਜਲੀ ਐਕਟ 2020 ਅਤੇ ਮੁਲਾਜ਼ਮ ਜਥੇਬੰਦੀਆਂ ਦੀਆਂ ਮੰਗਾਂ ਸਬੰਧੀ ਜੋ ਪਾਵਰਕਾਮ ਮੈਨੇਜਮੈਂਟ ਨਾਲ ਮੀਟਿੰਗ ਵਿਚ ਸਹਿਮਤੀ ਬਣੀ ਸੀ, ਉਸ ਨੂੰ ਨਾ ਪੂਰਾ ਕਰਨ 'ਤੇ ਮੁਲਾਜਮਾਂ ਵਲੋਂ ਪਾਵਰਕਾਮ ਅਤੇ ਪੰਜਾਬ ਸਰਕਾਰ ਦੀ ਅਰਥੀ ਫੁੱਕੀ ਗਈ। ਜਥੇਬੰਦੀ ਨੇ ਪਾਵਰਕਾਮ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਤੁਰੰਤ ਜਥੇਬੰਦੀਆਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਉਨ੍ਹਾਂ ਦੀਆਂ ਮੰਗਾਂ ਨੂੰ ਲਾਗੂ ਕੀਤਾ ਜਾਵੇ। ਆਗੂਆ ਨੇ ਦੱਸਿਆ ਕਿ ਜਥੇਬੰਦੀ ਵਲੋਂ 10 ਜੂਨ ਤੋਂ ਲੈਕੇ 30 ਜੂਨ ਤੱਕ ਸਮੁੱਚੇ ਮੁਲਾਜਮ ਵਰਕ-ਟੂ-ਰੂਲ ਕਰਦੇ ਹੋਏ ਆਪਣੀ ਬਣਦੀ ਡਿਊਟੀ ਹੀ ਕਰਨਗੇ ਅਤੇ ਜੇਕਰ ਫਿਰ ਵੀ ਮੰਗਾਂ ਨਾ ਮੰਨੀਆਂ ਗਈਆਂ ਤਾਂ 16 ਜੂਨ ਨੂੰ ਪਟਿਆਲਾ ਹੈੱਡ ਆਫਿਸ ਵਿਖੇ ਤਿੰਨੋਂ ਗੇਟ ਘੇਰੇ ਜਾਣਗੇ ਅਤੇ ਇਸ ਦੇ ਨਾਲ ਹੀ ਜੁਲਾਈ ਦੇ ਦੂਸਰੇ ਹਫਤਰੇ ਵਿਚ ਇੱਕ ਰੋਜ਼ਾ ਹੜਤਾਲ ਕੀਤੀ ਜਾਵੇਗੀ।ਜਿਸ ਦੀ ਜਿੰਮੇਵਾਰੀ ਬਿਜਲੀ ਮੈਨੇਜਮੈਂਟ ਦੀ ਹੋਵਗੀ।ਇਸ ਮੌਕੇ ਏਟਕ ਦੇ ਸਾਥੀ ਸੁਖਮੰਦਰ ਸਿੰਘ, ਸਰਕਲ ਪ੍ਰਧਾਨ ਟੀ.ਐੱਸ.ਯੂ ਗੱਬਰ ਸਿੰਘ, ਚਮਕੌਰ ਸਿੰਘ ਸ/ਡ ਪ੍ਰਧਾਨ ਟੀ.ਐੱਸ.ਯੂ, ਅਮਨਪ੍ਰੀਤ ਸਿੰਘ ਸਬ ਅਰਬਨ ਪ੍ਰਧਾਨ ਟੀ.ਐੱਸ.ਯੂ, ਜਗਰਾਜ ਸਿੰਘ, ਜਸਪਾਲ ਸਿੰਘ ਆਦਿ ਹਾਜ਼ਰ ਸਨ।


Harinder Kaur

Content Editor

Related News