ਪੋਲਟਰੀ ਫਾਰਮ ਦੀ ਦੋ ਮੰਜਿਲਾਂ ਇਮਾਰਤ ਹੋਈ ਢਹਿ-ਢੇਰੀ, ਹਜ਼ਾਰਾਂ ਮੁਰਗਿਆਂ ਦੀ ਗਈ ਜਾਨ

04/09/2022 1:06:00 PM

ਭਵਾਨੀਗੜ੍ਹ (ਵਿਕਾਸ) : ਬੀਤੀ ਸ਼ਾਮ ਨੇੜਲੇ ਪਿੰਡ ਰਸੂਲਪੁਰ ਛੰਨਾਂ ਵਿਖੇ ਇਕ ਮੁਰਗੀ ਫਾਰਮ ਦੀ ਛੱਤ ਡਿੱਗ ਜਾਣ ਕਾਰਨ 6 ਹਜ਼ਾਰ ਦੇ ਕਰੀਬ ਬਰੈਲਰ (ਮੁਰਗਾ) ਮਰ ਗਿਆ। ਮੁਰਗੀ ਫਾਰਮ ਦੇ ਮਾਲਕ ਅਨੁਸਾਰ ਘਟਨਾ ’ਚ ਉਸਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਜਾਣਕਾਰੀ ਦਿੰਦਿਆਂ ਰਹਿਮਤ ਖ਼ਾਨ ਪੁੱਤਰ ਅਜੀਜ ਖਾਨ ਪਿੰਡ ਰਸੂਲਪੁਰ ਛੰਨਾਂ ਨੇ ਦੱਸਿਆ ਕਿ ਉਸਨੇ ਆਪਣੇ ਖੇਤ ’ਚ ਪੋਲਟਰੀ ਫਾਰਮ ਬਣਾਇਆ ਹੋਇਆ ਹੈ ਜਿਸ ’ਚ ਕਰੀਬ 10 ਹਜ਼ਾਰ ਬਰੈਲਰ ਪਾਇਆ ਹੋਇਆ ਸੀ। ਖਾਨ ਨੇ ਦੱਸਿਆ ਕਿ ਵੀਰਵਾਰ ਦੀ ਸ਼ਾਮ ਮੁਰਗੀ ਫਾਰਮ ਦਾ ਅੱਧੇ ਤੋਂ ਵੱਧ ਹਿੱਸਾ ਦੇਖਦੇ ਹੀ ਦੇਖਦਿਆਂ ਅਚਾਨਕ ਹੀ ਢਹਿ-ਢੇਰੀ ਹੋ ਗਿਆ। 

ਇਹ ਵੀ ਪੜ੍ਹੋ : ਪਟਿਆਲਾ ’ਚ ਹੋਏ 19 ਸਾਲਾ ਮੁੰਡੇ ਦੇ ਕਤਲ ਕਾਂਡ ’ਚ ਅਹਿਮ ਖ਼ੁਲਾਸਾ, 2 ਗ੍ਰਿਫ਼ਤਾਰ

ਮੁਰਗੀ ਫਾਰਮ ਦੀਆਂ ਦੋਵੇਂ ਮੰਜਿਲਾਂ ਡਿੱਗ ਜਾਣ ਕਾਰਨ ਮਲਬੇ ਹੇਠਾਂ ਦੱਬ ਕੇ 6 ਹਜ਼ਾਰ ਦੇ ਕਰੀਬ ਬਰੈਲਰ ਮਰ ਗਿਆ। ਮੁਰਗੀ ਫਾਰਮ ਦੇ ਮਾਲਕ ਅਨੁਸਾਰ ਇਕ ਨਿੱਜੀ ਕੰਪਨੀ ਵੱਲੋਂ ਪਾਇਆ ਬਰੈਲਰ ਪੂਰੀ ਤਰ੍ਹਾਂ ਨਾਲ ਪਲ ਕੇ ਤਿਆਰ ਹੋ ਚੁੱਕਿਆ ਸੀ ਜਿਸ ਨੂੰ ਅਗਲੇ ਕੁਝ ਦਿਨਾਂ ’ਚ ਹੀ ਵੇਚਣ ਦੇ ਲਈ ਭੇਜਿਆ ਜਾਣਾ ਸੀ।

ਇਹ ਵੀ ਪੜ੍ਹੋ : ਮਿੱਡੂਖੇੜਾ ਕਤਲ ਕਾਂਡ : ਸ਼ਾਰਪ ਸ਼ੂਟਰਾਂ ਦੀ ਗ੍ਰਿਫ਼ਤਾਰੀ ਤੋਂ 7 ਦਿਨਾਂ ਬਾਅਦ ਹੋਏ ਅਹਿਮ ਖ਼ੁਲਾਸੇ

ਉਨ੍ਹਾਂ ਦੱਸਿਆ ਕਿ ਉਹ ਖੁਦ ਹੈਰਾਨ ਹਨ ਕਿ ਫਾਰਮ ਦੀ ਇਮਾਰਤ ਇਸ ਤਰ੍ਹਾਂ ਅਚਾਨਕ ਕਿਵੇਂ ਡਿੱਗ ਪਈ। ਬਰੈਲਰ ਮਰਨ ਅਤੇ ਇਮਾਰਤ ਦੇ ਡਿੱਗਣ ਕਾਰਨ ਉਸਦਾ ਕਰੀਬ 12 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਹਾਲਾਂਕਿ ਸੁਖਦ ਰਿਹਾ ਕਿ ਫਾਰਮ ਦੀ ਚੌਕੀਦਾਰੀ ਕਰਦਾ ਵਿਅਕਤੀ ਘਟਨਾ ਦੌਰਾਨ ਇਮਾਰਤ ’ਚ ਨਹੀਂ ਸੀ ਜਿਸ ਕਾਰਨ ਉਸਦਾ ਬਚਾਅ ਹੋ ਗਿਆ। ਮੁਰਗੀ ਫਾਰਮ ਦੇ ਮਾਲਕ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News