ਪਿੰਡ ਤਲਵੰਡੀ ਕਲਾਂ ਦੇ ਵਾਸੀਆਂ ਵਲੋਂ ਪੋਲਟਰੀ ਫਾਰਮਾਂ ਖਿਲਾਫ ਨਾਅਰੇਬਾਜ਼ੀ

09/11/2019 7:30:13 PM

ਚੌਕੀਮਾਨ,(ਗਗਨਦੀਪ): ਹਲਕਾ ਦਾਖਾ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਕਲਾਂ ਦੇ ਵਾਸੀਆਂ ਵਲੋਂ ਸਰਪੰਚ ਹਰਬੰਸ ਸਿੰਘ ਖਾਲਸਾ ਦੀ ਅਗਵਾਈ ਹੇਠ ਪੋਲਟਰੀ ਫਾਰਮਾਂ ਦੇ ਮਾਲਕਾਂ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਖਿਲਾਫ ਜਬਰਦਸ਼ਤ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਸਰਪੰਚ ਹਰਬੰਸ ਸਿੰਘ ਖਾਲਸਾ ਨੇ ਕਿਹਾ ਕਿ ਪਿੰਡ ਤਲਵੰਡੀ ਕਲਾਂ 'ਚ ਤਿੰਨ ਪੋਲਟਰੀ ਫਾਰਮ ਹਨ, ਜਿਨਾਂ• 'ਚੋਂ ਜ਼ਿਆਦਾਤਰ ਪੋਲਟਰੀ ਫਾਰਮ ਸਰਕਾਰ ਵੱਲੋਂ ਜਾਰੀ ਸ਼ਰਤਾਂ 'ਤੇ ਖਰਾ ਨਹੀ ਉਤਰਦੇਂ। ਜਿਸ 'ਚ ਪੋਲਟਰੀ ਫਾਰਮ ਵਲੋਂ ਪਿਛਲੇ ਦਿਨੀਂ ਮਰੇ ਹੋਏ ਮੁਰਗੇ ਖੁੱਲੇਆਮ ਪੰਚਾਇਤ ਦੀ ਜਗਾ ਤੇ•'ਚ ਖੁੱਲੇ ਵਿੱਚ ਸਿੱਟੇ ਜਾ ਰਹੇ ਹਨ। ਜਿਸ 'ਤੇ ਪੋਲਟਰੀ ਫਾਰਮ ਦੇ ਮਾਲਕਾਂ ਨੂੰ ਸੂਚਿਤ ਕੀਤਾ ਗਿਆ ਸੀ ਤੇ ਉਹਨਾਂ ਨੂੰ ਪੰਚਾਇੰਤ 'ਚ ਤਲਬ ਵੀ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਅਣਗੋਲੇ ਕਰ ਦਿੱਤਾ।

ਸਰਪੰਚ ਨੇ ਕਿਹਾ ਕਿ ਪੋਲਟਰੀ ਫਾਰਮ ਦੇ ਆਲੇ-ਦੁਆਲੇ ਕੋਈ ਚਾਰਦੀਵਾਰੀ ਨਾ ਹੋਣ ਕਰਨ ਆਲੇ-ਦੁਆਲੇ ਦੇ ਖੇਤਾਂ ਵਾਲਿਆਂ ਨੂੰ ਪਰੇਸ਼ਾਨੀ ਹੋ ਰਹੀ ਹੈ। ਗੰਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਪਿੰਡ ਦੀ ਹਵਾ-ਪਾਣੀ ਖਰਾਬ ਹੋ ਰਿਹਾ, ਜਿਸ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੋਲਟਰੀ ਫਾਰਮਾਂ ਦੀ ਸਹੀ ਤਰੀਕੇ ਨਾਲ ਜਾਂਚ ਕੀਤੀ ਜਾਵੇ ਤੇ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਪੋਲਟਰੀ ਫਾਰਮ ਖਿਲਾਫ ਕਾਰਵਾਈ ਕੀਤੀ ਜਾਵੇ। ਜੇਕਰ ਪ੍ਰਸ਼ਾਸਨ ਕੋਈ ਕਾਰਵਾਈ ਨਹੀ ਕਰਦਾ ਤਾਂ ਇਸ ਵਿਰੁੱਧ ਆਉਣ ਵਾਲੇ ਦਿਨਾਂ 'ਚ ਵੱਡੇ ਪੱਧਰ 'ਤੇ ਸੰਘਰਸ਼ ਵਿੱਢਿਆ ਜਾਵੇਗਾ।