ਸੂਬੇ ''ਚ ਪੋਸਤ ਦੀ ਖੇਤੀ ਸ਼ੁਰੂ ਕਰਨ ਦੀ ਕਿਸਾਨਾਂ ਕੀਤੀ ਜ਼ੋਰਦਾਰ ਮੰਗ

12/12/2018 12:51:08 PM

ਮਾਨਸਾ (ਸੰਦੀਪ ਮਿੱਤਲ)— ਮੰਗਲਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲਾ ਇਕਾਈ ਦੀ ਮੀਟਿੰਗ ਸੂਬਾ ਸਕੱਤਰ ਪ੍ਰਸ਼ੋਤਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ। ਇਸ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲਾ ਹੈੱਡਕੁਆਰਟਰ ਮਾਨਸਾ ਵਿਖੇ 17 ਦਸੰਬਰ ਨੂੰ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਮੰਗ ਕੀਤੀ ਕਿ ਪੈਟਰੋਲ, ਡੀਜ਼ਲ ਦੇ ਰੇਟ ਘਟਾਏ ਜਾਣ, ਕਿਸਾਨਾਂ ਦੇ ਗੰਨੇ ਦਾ ਬਕਾਇਆ 400 ਕਰੋੜ ਦਿੱਤਾ ਜਾਵੇ, ਝੋਨੇ ਦੀ ਬੀਜਾਈ ਲੇਟ ਕਾਰਨ ਝੋਨੇ ਦਾ ਝਾੜ ਘਟਿਆ ਹੈ ਦਾ ਮੁਆਵਜ਼ਾ 500 ਰੁਪਏ ਕੁਇੰਟਲ ਦਿੱਤਾ ਜਾਵੇ, ਕੇਂਦਰ ਸਰਕਾਰ ਵਲੋਂ ਡੀਜ਼ਲ ਤੇ ਪੈਟਰੋਲ ਜੀ. ਐੱਸ. ਟੀ. ਦੇ ਘੇਰੇ 'ਚ ਲਿਆਂਦਾ ਜਾਵੇ, ਫਸਲਾਂ ਦੇ ਭਾਅ ਡਾ. ਸੁਆਮੀਨਾਥਨ ਕਮਿਸ਼ਨ ਦੇ ਮੁਤਾਬਕ ਦਿੱਤੇ ਜਾਣ।

ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਸਕੱਤਰ ਪ੍ਰਸ਼ੋਤਮ ਸਿੰਘ, ਦਰਸ਼ਨ ਸਿੰਘ ਜਟਾਣਾ, ਲਾਭ ਸਿੰਘ ਬਰਨਾਲਾ, ਜਸਕਰਨ ਸਿੰਘ ਸ਼ੇਰਖਾਂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਲਈ ਪੋਸਤ (ਖਸਖਸ) ਦੀ ਪੰਜਾਬ 'ਚ ਖੇਤੀ ਸ਼ੁਰੂ ਕੀਤੀ ਜਾਵੇ ਤੇ ਪੰਜਾਬ ਸਰਕਾਰ ਵਿਧਾਨ ਸਭਾ 'ਚ ਮਤਾ ਪਾਸ ਕਰੇ ਤਾਂ ਕਿ ਮਾਰੂ ਨਸ਼ਿਆਂ ਨੂੰ ਰੋਕਿਆ ਜਾ ਸਕੇ। ਮੈਡੀਕਲ ਦੀ ਵਰਤੋਂ ਲਈ 85 ਫੀਸਦੀ ਅਫੀਮ ਬਾਹਰਲੇ ਦੇਸ਼ਾਂ ਤੋਂ ਮੰਗਵਾਈ ਜਾਂਦੀ ਹੈ। ਸਾਡਾ ਦੇਸ਼ 15 ਫੀਸਦੀ ਪੈਦਾ ਕਰਦਾ ਹੈ।

ਅਫੀਮ ਦੀ ਖੇਤੀ ਦੇਸ਼ ਦੇ 7 ਸੂਬਿਆਂ 'ਚ ਹੋ ਰਹੀ ਹੈ ਤੇ ਪੰਜਾਬ ਨਾਲ ਵਿਤਕਰਾ ਕਿਉਂ। ਇਸ ਮੌਕੇ ਗੁਰਚਰਨ ਸਿੰਘ ਰੱਲਾ, ਜਸਕਰਨ ਸਿੰਘ ਸ਼ੇਰਖਾਂ, ਗੁਰਦਾਸ ਸਿੰਘ ਮਾਖਾ, ਜਸਵੰਤ ਸਿੰਘ ਹੀਰਕੇ, ਰਜਿੰਦਰ ਸਿੰਘ ਮਾਖਾ, ਘੁੱਕਰ ਸਿੰਘ ਭੱਠਲ, ਪ੍ਰੇਮ ਚੰਦ ਖੋਖਰ, ਤਾਰਾ ਸਿੰਘ, ਸੁਖਦੇਵ ਸਿੰਘ ਭੱਠਲ ਆਦਿ ਸ਼ਾਮਲ ਹੋਏ।

cherry

This news is Content Editor cherry