ਗਰੀਬ ਪਰਿਵਾਰਾਂ ਦੇ ਬੱਚਿਆਂ ਦਾ ਹੱਕ ਦਿਵਾ ਕੇ ਹੀ ਆਮ ਆਦਮੀ ਪਾਰਟੀ ਦਮ ਲਵੇਗੀ: ਪ੍ਰੋਫੈਸਰ ਬਲਜਿੰਦਰ ਕੌਰ

09/11/2020 3:54:10 PM

ਨਾਭਾ (ਖੁਰਾਣਾ/ਭੂਪਾ): ਪਿਛਲੇ ਦਿਨੀਂ ਜੋ ਪੰਜਾਬ ਅੰਦਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਸਾਹਮਣੇ ਆਏ ਸਨ, ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਨਾਭਾ ਵਲੋਂ ਸਬੰਧਤ ਮਹਿਕਮੇ ਦੇ ਮੰਤਰੀ ਧਰਮਸੋਤ ਦੀ ਕੋਠੀ ਬਾਹਰ 5 ਮੈਂਬਰੀ ਕਮੇਟੀ ਦੀ ਅਗਵਾਈ 'ਚ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਗਿਆ ਸੀ, ਜਿਸ ਵਿੱਚ ਸੂਬਾ ਪੱਧਰੀ ਆਪ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ।ਧਰਨਾਕਾਰੀ ਆਪ ਵਰਕਰਾਂ ਨੂੰ ਪਿਛਲੇ ਦਿਨੀਂ ਪੁਲਸ ਵਲੋਂ ਮਾਮਲਾ ਦਰਜ ਕਰਕੇ ਚੁੱਕ ਲਿਆ ਸੀ ਅਤੇ ਇਸ ਸ਼ਰਤ ਤੇ ਛੱਡਿਆ ਸੀ ਕਿ 'ਆਪ' ਵਰਕਰ ਧਰਨਾ ਨਹੀਂ ਲਾਉਣਗੇ, ਜਿਸ ਦੇ ਬਾਵਜੂਦ ਆਪ ਵਰਕਰਾਂ ਨੇ ਪਿਛਲੇ ਕਈ ਦਿਨਾਂ ਤੋਂ ਧਰਨਾ ਫਿਰ ਤੋਂ ਸੁਰੂ ਕਰ ਦਿੱਤੀ ਸੀ ਅਤੇ ਕੱਲ੍ਹ ਬਾਅਦ ਦੁਪਹਿਰ ਪੁਲਸ ਵੱਲੋਂ ਫ਼ਿਰ ਤੋਂ ਸਥਾਨਕ ਆਗੂਆਂ ਨੂੰ ਪੁਲਸ ਨੇ ਚੁੱਕ ਕੇ ਕੋਤਵਾਲੀ ਬੰਦ ਕਰ ਦਿੱਤਾ ਸੀ, ਜਿਨ੍ਹਾਂ 'ਚ ਚੇਤਨ ਸਿੰਘ ਜੋੜੇਮਾਜਰਾ, ਗੁਰਦੇਵ ਸਿੰਘ ਦੇਵ ਮਾਨ, ਜੱਸੀ ਸੋਹੀਆਂਵਾਲਾ, ਬਰਿੰਦਰ ਬਿੱਟੂ, ਕਰਨਵੀਰ ਟਿਵਾਣਾ ਆਦਿ ਸਾਮਲ ਸਨ, ਜਦੋਂ ਕਿ ਪੁਲਸ ਨੇ ਵਰਕਰਾਂ ਨੂੰ ਉਥੋਂ ਖਦੇੜ ਕੇ ਧਰਨੇ ਵਾਲੀ ਥਾਂ ਤੇ ਲਗਾਇਆ ਟੈਂਟ ਹੋਰ ਸਾਰਾ ਸਮਾਨ ਆਪਣੇ ਕਬਜ਼ੇ 'ਚ ਲੈ ਲਿਆ ਸੀ, ਇਸ ਬਾਬਤ ਵਿਰੋਧੀ ਧਿਰ ਦੇ ਨੇਤਾ ਐਡਵੋ. ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਪ੍ਰੋ: ਬਲਜਿੰਦਰ ਕੌਰ ਸਮੇਤ ਵੱਡੀ ਗਿਣਤੀ 'ਚ ਆਪ ਵਰਕਰ ਕੋਤਵਾਲੀ ਬਾਹਰ ਪਹੁੰਚੇ ਜਿੱਥੇ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ ਅਤੇ ਉਪਰੰਤ ਦੇਰ ਰਾਤ ਪੁਲਸ ਵੱਲੋਂ ਆਪ ਆਗੂਆਂ ਨੂੰ ਰਿਹਾਅ ਕਰ ਦਿੱਤਾ ਅਤੇ ਆਪ ਵਰਕਰਾਂ ਨੇ ਪ੍ਰੋਫੈਸਰ ਬਲਜਿੰਦਰ ਕੌਰ ਦੀ ਅਗਵਾਈ ਵਿੱਚ ਫਿਰ ਤੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ| ਅੱਜ 11 ਵਜੇ ਦੇ ਕਰੀਬ ਵਿਧਾਇਕ ਪ੍ਰੋ: ਬਲਜਿੰਦਰ ਕੌਰ ਦੀ ਅਗਵਾਈ ਵਿੱਚ ਵਰਕਰਾਂ ਨੇ ਮੰਤਰੀ ਦੀ ਰਿਹਾਇਸ ਵੱਲ ਜਾਣ ਦੀ ਕੋਸਿਸ ਕੀਤੀ, ਜਿੱਥੇ ਥਾਣਾ ਸਦਰ ਦੇ ਐੱਸ ਐੱਚ ਓ ਸੁਖਦੇਵ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਤਾਇਨਾਤ ਪਹੁੰਚ ਮੁਲਾਜਮਾਂ ਨੇ ਬੈਰੀਕੇਟ ਲਗਾ ਕੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ, ਜਿੱਥੇ ਆਪ ਆਗੂਆਂ ਤੇ ਵਰਕਰਾਂ ਵੱਲੋਂ ਅਰਥੀ ਫੂਕ ਮੁਜਾਹਰਾ ਕੀਤਾ ਗਿਆ ਅਤੇ ਸੂਬਾ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ।

ਇਸ ਬਾਬਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਪ੍ਰੋ: ਬਲਜਿੰਦਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਇਹ ਧਰਨਾ 20 ਦਿਨਾਂ ਲਈ ਸੂਬਾ ਕਮੇਟੀ ਦੇ ਕਹਿਣ ਤੇ ਮੁਲਤਵੀ ਕਰ ਦਿੱਤਾ ਗਿਆ ਹੈ, ਕਿਉਂ ਜੋ ਆਪ ਦੀ ਸੂਬਾ ਕਮੇਟੀ ਨੇ ਮੁੱਖ ਮੰਤਰੀ ਕੈ: ਅਮਰਿੰਦਰ ਸਿੰਘ ਨੂੰ ਇਸ ਘੁਟਾਲੇ ਦੀ ਜਾਂਚ ਕਰਵਾਉਣ ਲਈ 20 ਦਿਨਾਂ ਦਾ ਸਮਾਂ ਦਿੱਤਾ ਹੈ, ਜੇਕਰ ਇਸ ਘੁਟਾਲੇ ਦੀ ਜਾਂਚ ਸਹੀ ਤਰੀਕੇ ਨਾਲ ਨਾ ਕਰਵਾਈ ਗਈ ਤਾਂ ਆਮ ਆਦਮੀ ਪਾਰਟੀ ਉਨ੍ਹਾਂ ਗਰੀਬ ਪਰਿਵਾਰਾਂ ਨੂੰ ਨਾਲ ਲੈਕੇ ਇਸ ਤੋਂ ਵੀ ਵੱਡਾ ਸੰਘਰਸ ਉਲੀਕਣ ਲਈ ਮਜਬੂਰ ਹੋਵੇਗੀ ਕਿਉਂ ਜੋ ਗਰੀਬ ਪਰਿਵਾਰਾਂ ਦੇ ਬੱਚਿਆਂ ਦਾ ਹੱਕ ਦਿਵਾ ਕੇ ਹੀ ਆਮ ਆਦਮੀ ਪਾਰਟੀ ਦਮ ਲਵੇਗੀ|ਆਪ ਵਰਕਰਾਂ ਤੇ ਹੋਏ ਪਰਚਿਆਂ ਸਬੰਧੀ ਸਵਾਲ ਦੇ ਜਵਾਬ ਵਿੱਚ ਪ੍ਰੋ: ਬਲਜਿੰਦਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਰਚਿਆਂ ਜਾਂ ਡਾਂਗਾਂ ਤੋਂ ਡਰਨ ਵਾਲੀ ਨਹੀਂ , ਸਗੋਂ ਲੋਕ ਆਪ ਨਾਲ ਪਹਿਲਾਂ ਤੋਂ ਵੀ ਜਿਆਦਾ ਜੁੜ ਰਹੇ ਹਨ| ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਕਾਲੀ ਭਾਜਪਾ ਇਸ ਮੁੱਦੇ ਤੇ ਚੁੱਪ ਕਿਉਂ ਹਨ ਤਾਂ ਉਨ੍ਹਾਂ ਕਿਹਾ ਕਿ ਜੋ ਪਾਰਟੀਆਂ ਖੁਦ ਘੁਟਾਲਿਆਂ ਵਿੱਚ ਲਿਫਤ ਹੋਣ ਉਹ ਪਾਰਟੀਆਂ ਅੱਗੇ ਹੋ ਕੇ ਨਹੀਂ ਬੋਲ ਸਕਦੀਆਂ| ਇਸ ਮੌਕੇ ਚੇਤਨ ਸਿੰਘ ਜੋੜੇਮਾਜਰਾ, ਗੁਰਦੇਵ ਸਿੰਘ ਦੇਵ ਮਾਨ, ਜੱਸੀ ਸੋਹੀਆਂਵਾਲਾ, ਬਰਿੰਦਰ ਬਿੱਟੂ, ਐਡਵੋਕੇਟ ਗਿਆਨ ਮੰਗੋ, ਕਰਨਵੀਰ ਟਿਵਾਣਾ, ਇੰਦਰਜੀਤ ਸਿੰਘ ਸੰਧੂ, ਨਰਿੰਦਰ ਸਿੰਘ ਖੇੜੀਮਾਨੀਆਂ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪ ਆਗੂ ਤੇ ਵਰਕਰ ਮੌਜੂਦ ਸਨ।


Shyna

Content Editor

Related News