ਸ਼ਿਵ ਮੰਦਰ ਵਾਲੀ ਗਲੀ ਦੀ ਖਰਾਬ ਹਾਲਤ ਕਾਰਨ ਲੋਕ ਪ੍ਰੇਸ਼ਾਨ

04/18/2018 12:48:48 PM


ਗਿੱਦੜਬਾਹਾ (ਜ. ਬ.) - ਇੱਥੋਂ ਦੀ ਸ਼ਿਵ ਮੰਦਰ ਵਾਲੀ ਗਲੀ ਥਾਂ-ਥਾਂ ਤੋਂ ਟੁੱਟਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਵੱਡੇ ਟੋਏੇ ਪਾਣ ਕਾਰਨ ਕਈ ਗਲੀ ਨਿਵਾਸੀ ਡਿੱਗ ਕੇ ਸੱਟਾਂ ਲਵਾ ਚੁੱਕੇ ਹਨ। 
ਇਸ ਮੌਕੇ ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਗਲੀ ਨੂੰ ਬਣਿਆਂ ਕਰੀਬ 17 ਸਾਲ ਹੋ ਗਏ ਹਨ ਪਰ ਨਗਰ ਕੌਂਸਲ ਵੱਲੋਂ ਇਹ ਗਲੀ ਬਣਾਉਣ ਦਾ ਬੀਤੇ ਵਰ੍ਹੇ ਟੈਂਡਰ ਪਾਸ ਕਰ ਦਿੱਤਾ ਗਿਆ ਸੀ ਅਤੇ ਠੇਕੇਦਾਰ ਵੱਲੋਂ ਗਲੀ ਦੇ ਨਿਰਮਾਣ ਲਈ ਇੱਥੇ ਟਾਈਲਾਂ ਵੀ ਸੁਟਵਾ ਦਿੱਤੀਆਂ ਗਈਆਂ ਸਨ। ਕਾਫੀ ਸਮਾਂ ਪਹਿਲਾਂ ਇਹ ਟਾਈਲਾਂ ਸ਼ੋਅ ਪੀਸ ਬਣ ਕੇ ਪਈਆਂ ਰਹੀਆਂ ਪਰ ਕੁਝ ਸਮੇਂ ਬਾਅਦ ਹੀ ਇਹ ਟਾਈਲਾਂ ਇੱਥੋਂ ਚੁਕਵਾ ਲਈਆਂ ਗਈਆਂ, ਜਿਸ ਕਾਰਨ ਗਲੀ ਨਿਵਾਸੀ ਬੇਹੱਦ ਪ੍ਰੇਸ਼ਾਨ ਹਨ। ਲੋਕਾਂ ਦੀ ਮੰਗ ਹੈ ਕਿ ਬਿਨਾਂ ਦੇਰੀ ਇਸ ਗਲੀ ਦਾ ਨਿਰਮਾਣÎ ਕੀਤਾ ਜਾਵੇ।