ਜ਼ਿਲਾ ਪੁਲਸ ਦੀ ਨਿਵੇਕਲੀ ਪਹਿਲ, ਪਿੰਡਾਂ ਅਤੇ ਸ਼ਹਿਰਾਂ ਦੇ ਵਾਸੀਆਂ ਨੂੰ ਹੁਣ ਨਹੀਂ ਜਾਣਾ ਪਵੇਗਾ ਥਾਣੇ

02/29/2020 1:28:30 PM

ਸ੍ਰੀ ਮੁਕਤਸਰ ਸਾਹਿਬ/ ਮੰਡੀ ਲੱਖੇਵਾਲੀ (ਪਵਨ): ਆ ਰਹੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਜ਼ਿਲੇ ਦੇ 235 ਪਿੰਡਾਂ ਅਤੇ 77 ਵਾਰਡਾਂ ਅੰਦਰ 2-2 ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਜੋ ਆਪਣੀ ਰੁਟੀਨ ਦੀ ਡਿਊਟੀ ਦੇ ਕਾਰਨ ਨਾਲ-ਨਾਲ ਇਨ੍ਹਾਂ ਪਿੰਡਾਂ 'ਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਇਕ ਰਜਿਸਟਰ 'ਚ ਨੋਟ ਕਰਕੇ ਸੀਨੀਅਰ ਅਫਸਰਾਂ ਦੇ ਧਿਆਨ 'ਚ ਲਿਆਉਣਗੇ ਤਾਂ ਜੋ ਉਸ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਜਾ ਸਕੇ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਛੋਟੇ ਪਿੰਡਾਂ 'ਚ ਇਕ ਪੁਲਸ ਮੁਲਾਜ਼ਮ ਦੀ ਡਿਊਟੀ ਲਾਈ ਗਈ ਹੈ। ਇਸ ਨਾਲ ਵਾਰਡਾਂ ਅੰਦਰ 2-2 ਪੁਲਸ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਮੁਲਾਜ਼ਮ ਪਿੰਡਾਂ ਅਤੇ ਵਾਰਡਾਂ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਆਪਸੀ ਭਾਈਚਾਰਕ ਸਾਂਜ ਪੈਦਾ ਕਰਨਗੇ ਅਤੇ ਚੰਗੀ ਸਿਹਤ ਦੇ ਨਾਲ ਇਨ੍ਹਾਂ ਵਲੋਂ ਨਸ਼ਿਆਂ ਦੇ ਖਿਲਾਫ ਵੀ ਜਾਗਰੂਕ ਇਹ ਕੀਤਾ ਜਾਵੇਗਾ। ਇਨ੍ਹਾਂ ਪੁਲਸ ਮੁਲਾਜ਼ਮਾਂ ਵਲੋਂ ਪਿੰਡਾਂ ਅਤੇ ਵਾਰਡਾਂ 'ਚ ਹਫਤਾਵਾਰੀ ਮੀਟਿੰਗਾਂ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਜਾਵੇਗਾ ਅਤੇ ਮੋਹਤਬਰ ਮੈਂਬਰਾਂ ਦੇ ਵਟਸਐੱਪ ਗਰੁੱਪ ਬਣਾ ਕੇ ਉਸ ਵਟਸਐਪ ਗਰੁੱਪ ਰਾਹੀਂ ਵੀ ਇਸ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ। ਇਨ੍ਹਾਂ ਪੁਲਸ ਮੁਲਾਜ਼ਮਾਂ ਵਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸੈਮੀਨਾਰ ਲਗਾ ਕੇ ਜਾਗਰੂਕ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਡੀ.ਐੱਮ.ਪੀ. (ਐੱਚ) ਹਿਨਾ ਗੁਪਕਾ ਨੂੰ ਨੋਡਲ ਅਫਸਰ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਪਿੰਡਾਂ ਅਤੇ ਵਾਰਡਾਂ ਅੰਦਰ ਆਪਣੇ ਕਸਬੇ, ਸ਼ਹਿਰੀ ਖੇਤਰ ਚੌਕ, ਮੁਹੱਲੇ, ਬਜ਼ਾਰਾਂ, ਗਲੀਆਂ, ਕਾਲੌਨੀਆਂ ਦਾ ਵੇਰਵਾ ਰੱਖਣ ਦੇ ਨਾਲ-ਨਾਲ ਉਹ ਧਾਰਮਿਕ ਸਮਾਗਮਾਂ, ਜਗਰਾਤਿਆਂ ਅਤੇ ਮੇਲੇ 'ਚ ਵੀ ਪੁਲਸ ਫੋਰਸ ਦਾ ਪ੍ਰਬੰਧ ਕਰਨਗੇ। ਇਸ ਸਮੇਂ ਗੁਰਮੇਲ ਸਿੰਘ ਧਾਲੀਵਾਲ ਐੱਸ.ਪੀ.ਐੱਚ. ਹਾਜ਼ਰ ਸਨ।

Shyna

This news is Content Editor Shyna