ਥਾਣੇ 'ਚ ਮਦਦ ਦੇ ਲਈ ਪਹੁੰਚੀ ਬੀਬੀ ਨੂੰ ਪੁਲਸ ਨੇ ਮਾਰੇ ਥੱਪੜ

06/09/2020 12:03:18 PM

ਫਿਰੋਜ਼ਪੁਰ (ਪਰਮਜੀਤ): ਬੀਤੇ ਦਿਨੀਂ ਰਿਖੀ ਕਾਲੋਨੀ ਦੋ ਗੁਆਂਢੀਆਂ 'ਚ ਲੜਾਈ ਤੋਂ ਬਾਅਦ ਜਦੋਂ ਪੀੜਤ ਧਿਰ ਥਾਣੇ ਪਹੁੰਚੀਆਂ ਤਾਂ ਉਨ੍ਹਾਂ ਨੂੰ 2 ਘੰਟੇ ਤੱਕ ਥਾਣੇ |'ਚ ਬੈਠਾ ਕੇ ਰੱਖਿਆ ਗਿਆ। ਫਿਰ ਇਨਸਾਫ ਦੇ ਨਾਮ 'ਤੇ ਘਟਨਾ ਸਥਾਨ 'ਤੇ ਪਹੁੰਚ ਕੇ 2 ਥੱਪੜ ਰਸੀਦ ਕਰ ਦਿੱਤੇ। ਰਿਖੀ ਕਾਲੋਨੀ ਵਾਸੀ ਗੀਤਾ ਆਪਣੀਆਂ ਦੋ ਧੀਆਂ ਅਤੇ ਇਕ ਪੁੱਤਰ ਦਾ ਨਾਲ ਰਹਿੰਦੀ ਹੈ, ਉਥੇ ਦਾ ਗੁਆਂਢੀ ਪਤਰਸ ਅਤੇ ਉਸ ਦੇ ਪੁੱਤਰ ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਦੀਆਂ ਦੋਵੇਂ ਧੀਆਂ ਦੇ ਨਾਲ ਛੇੜਖਾਨੀ ਕਰ ਕੇ ਪ੍ਰੇਸ਼ਾਨ ਕਰ ਰਹੇ ਸੀ, ਜਿਸ ਵਜ੍ਹਾ ਤੋਂ ਦੋਵਾਂ ਪਰਿਵਾਰਾਂ 'ਚ ਝਗੜਾ ਹੋ ਗਿਆ। ਝਗੜੇ ਦੌਰਾਨ ਪਤਰਸ ਅਤੇ ਉਸਦੇ ਪੁੱਤਰਾਂ ਨੇ ਗੀਤਾ ਅਤੇ ਉਸ ਦੀਆਂ ਧੀਆਂ ਦੀ ਕੁੱਟਮਾਰ ਕੀਤੀ।

ਸ਼ਿਕਾਇਤ ਲੈ ਕੇ ਗੀਤਾ ਸਿਟੀ ਥਾਣੇ ਮਦਦ ਮੰਗਣ ਦੇ ਲਈ ਪਹੁੰਚੀ ਤਾਂ ਥਾਣੇ 'ਚ ਗੀਤਾ ਦੇਵੀ ਨੂੰ 2 ਘੰਟੇ ਤੱਕ ਬਿਨਾਂ ਵਜ੍ਹਾ ਬੈਠਾ ਕੇ ਰੱਖਿਆ ਗਿਆ। ਜਿਸ ਦੇ ਬਾਅਦ ਥਾਣੇ ਤੋਂ 2 ਮੁਲਾਜ਼ਮ ਉਸਦੇ ਨਾਲ ਭੇਜ ਦਿੱਤੇ। ਇਸ ਮੌਕੇ ਮਹਿਲਾ ਪੁਲਸ ਦਾ ਨਾਲ ਜਾਣਾ ਵੀ ਆਪਣੇ-ਆਪ 'ਚ ਇਕ ਵੱਡਾ ਸਵਾਲ ਹੈ। ਘਰ ਆ ਕੇ ਗੀਤਾ ਨੇ ਵੇਖਿਆ ਕਿ ਪਤਰਸ ਅਤੇ ਉਸਦੇ ਪੁੱਤਰ ਉਸ ਦੇ ਘਰ 'ਚ ਤੋੜ-ਫੋੜ ਕਰ ਰਹੇ ਸੀ। ਇਸ ਦੌਰਾਨ ਥਾਣੇ ਤੋਂ ਆਏ ਦੋਵੇਂ ਮੁਲਾਜ਼ਮ ਵੀ ਨਾਲ ਸੀ, ਇਸ ਤੋੜ-ਫੋੜ ਦਾ ਵਿਰੋਧ ਗੀਤਾ ਨੇ ਕੀਤਾ ਅਤੇ ਉਨ੍ਹਾਂ ਮੁਲਾਜ਼ਮਾਂ ਤੋਂ ਗੁਹਾਰ ਲਾਈ ਕਿ ਉਹ ਇਨ੍ਹਾਂ ਨੂੰ ਗ੍ਰਿਫਤਾਰ ਕਰਨ। ਇਸ ਧੱਕਾ-ਮੁੱਕੀ 'ਚ ਪਤਰਸ ਨੂੰ ਫੜਨ ਦੀ ਬਜਾਏ ਉਨ੍ਹਾਂ ਮੁਲਾਜ਼ਮਾਂ 'ਚੋਂ ਇਕ ਨੇ ਗੀਤਾ ਦੇਵੀ ਨੂੰ ਦੋ ਥੱਪੜ ਮਾਰ ਕੇ ਚੁੱਪ ਬੈਠਣ ਨੂੰ ਕਿਹਾ। ਪਤਰਸ ਅਤੇ ਉਸ ਦੇ ਪੁੱਤਰਾਂ ਅਤੇ ਨਾਲ ਆਏ ਗੁੰਡਿਆਂ ਨੂੰ ਉਥੋ ਜਾਣ ਲਈ ਕਿਹਾ। ਫਿਰ ਮੁਲਾਜ਼ਮਾਂ ਵੱਲੋ ਉਨ੍ਹਾਂ ਨੂੰ ਕਿਹਾ ਗਿਆ ਕਿ ਇਹ ਮਾਮਲਾ ਸਿਟੀ ਥਾਣੇ ਦੇ ਤਹਿਤ ਨਹੀਂ ਆਉਂਦਾ ਤੁਹਾਨੂੰ ਆਪਣਾ ਕੇਸ ਸਦਰ ਥਾਣੇ 'ਚ ਜਾ ਕੇ ਦਰਜ ਕਰਨਾ ਹੋਵੇਗਾ। ਮੌਕੇ 'ਤੇ ਹੋਈ ਮਾਰਪੀਟ 'ਚ ਗੀਤਾ ਦੀ ਛੋਟੀ ਬੇਟੀ ਅਤੇ ਦਾਮਾਦ ਨੂੰ ਸੱਟਾਂ ਲੱਗੀਆਂ। ਗੀਤਾ ਦੇਵੀ ਨੇ ਆਪਣੀ ਬੇਟੀ ਅਤੇ ਦਾਮਾਦ ਨੂੰ ਸਿਵਲ ਹਸਪਤਾਲ ਲਿਜਾ ਕੇ ਉਨ੍ਹਾਂ ਦਾ ਮੈਡੀਕਲ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਹਸਪਤਾਲ ਤੋਂ ਵੀ ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਗਿਆ ਕਿ ਇਨ੍ਹਾਂ ਨੂੰ ਕੋਈ ਮੈਡੀਕਲ ਦੀ ਜ਼ਰੂਰਤ ਨਹੀਂ ਹੈ ਪਰ ਪੀੜਤ ਧਿਰ ਦੇ ਵਾਰ-ਵਾਰ ਦੁਹਾਈ ਦੇਣ 'ਤੇ ਉਨ੍ਹਾਂ ਨੂੰ ਚੈੱਕ ਕੀਤਾ ਗਿਆ ਅਤੇ ਸਬੰਧਿਤ ਡਾਕਟਰ ਨਾ ਹੋਣ ਦੇ ਕਾਰਣ ਉਨ੍ਹਾਂ ਨੂੰ ਛੁੱਟੀ ਲੈ ਕੇ ਜਾਣ ਨੂੰ ਕਿਹਾ ਗਿਆ।

ਉਥੇ ਦੂਸਰੀ ਤਰਫ ਦੋਸ਼ੀ ਪਰਿਵਾਰ ਨੇ ਘਟਨਾ ਦੇ ਕੁਝ ਘੰਟੇ ਬਾਅਦ ਖੁਦ ਹੀ ਆਪਣੇ ਆਪ ਸੱਟਾਂ ਪਹੁੰਚਾ ਕੇ ਸਿਵਲ ਹਸਪਤਾਲ 'ਚ ਭਰਤੀ ਹੋ ਗਏ। ਸਦਰ ਥਾਣੇ 'ਚ ਵੀ ਗੀਤਾ ਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਨਹੀਂ ਮਿਲੀ। ਹੁਣ ਗੀਤਾ ਦੇਵੀ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾ ਰਹੀ ਹੈ ਅਤੇ ਉਮੀਦ ਕਰ ਰਹੀ ਹੈ ਕਿ ਉਨ੍ਹਾਂ ਨੂੰ ਇੰਨਸਾਫ ਜ਼ਰੂਰ ਮਿਲੇਗਾ। ਫਿਰ ਚਾਹੇ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਕੋਲ ਜਾਣਾ ਪਵੇ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਗੁਹਾਰ ਲਾਉਣੀ ਪਵੇ, ਉਹ ਆਪਣੀ ਅਤੇ ਆਪਣੀਆਂ ਬੇਟੀਆਂ ਦੇ ਲਈ ਮਦਦ ਅਤੇ ਇੰਨਸਾਫ ਲੈ ਕੇ ਰਹੇਗੀ।

ਕੀ ਕਹਿਣਾ ਹਾ ਆਈ. ਓ. ਤਰਸੇਮ ਸਿੰਘ. ਦਾ
ਇਸ ਸੰਬਧੀ ਜਦੋਂ ਥਾਣਾ ਸਦਰ 'ਚ ਸ਼ਿਕਾਇਤ ਤੋਂ ਬਾਅਦ ਨਿਯੁਕਤ ਕੀਤੇ ਗਏ ਆਈ. ਓ. ਤਰਸੇਮ ਸਿੰਘ ਨਾਲ ਮੋਬਾਇਲ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਖੁਦ ਮੰਨਿਆ ਕਿ ਦੋਸ਼ੀ ਵਿਅਕਤੀਆਂ ਨੂੰ ਕਿਵੇਂ ਖੁੱਦ ਨੂੰ ਸੱਟਾਂ ਮਾਰ ਕੇ ਸਿਵਲ ਹਸਪਤਾਲ 'ਚ ਭਰਤੀ ਕੀਤਾ ਹੈ। ਇਸ ਸਬੰਧੀ ਜਾਂਚ ਚਲ ਰਹੀ ਹੈ ਅਤੇ ਇਹ ਸਾਰਾ ਮਾਮਲਾ ਐੱਸ. ਐੱਚ. ਓ. ਦੇ ਧਿਆਨ 'ਚ ਲਿਆ ਦਿਤਾ ਗਿਆ ਹੈ।

ਕੀ ਕਹਿੰਦੇ ਨੇ ਐੱਸ. ਐੱਚ. ਓ.
ਇਸ ਸਬੰਧ 'ਚ ਜਦੋਂ ਐੱਸ. ਐੱਚ. ਓ. ਸਦਰ ਬੀਰਬਰ ਨਾਲ ਗਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਪੀੜਤ ਧੀਰ ਦੀ ਦਰਖਾਸਤ ਆ ਚੁੱਕੀ ਹੈ ਅਤੇ ਨਾਲ ਹੀ ਦੂਸਰੇ ਧਿਰ ਦੀ ਵੀ ਦਰਖਾਸਤ ਆ ਚੁੱਕੀ ਹੈ, ਉਹ ਖੁੱਦ ਮੌਕੇ 'ਤੇ ਜਾ ਕੇ ਕਾਰਵਾਈ ਕਰਨਗੇ ਅਤੇ ਜਿਸ ਨੇ ਝੂਠੇ ਬਿਆਨ ਬਣਾਏ ਹੋਣਗੇ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।


Shyna

Content Editor

Related News