ਪੁਲਸ ਨੇ ਚੋਰ ਕੋਲੋਂ ਚੋਰੀ ਕੀਤੇ ਲੱਖਾਂ ਰੁਪਏ ਦੇ ਮੋਬਾਇਲ ਕੀਤੇ ਬਰਾਮਦ

11/27/2020 1:14:08 PM

ਸੁਨਾਮ ਊਧਮ ਸਿੰਘ ਵਾਲਾ(ਬਾਂਸਲ): ਮਹੀਨਾ ਕੁ ਪਹਿਲਾਂ ਲੌਂਗੋਵਾਲ ਤੋਂ ਚੋਰੀ ਹੋਏ 49 ਦੇ ਕਰੀਬ  ਮੋਬਾਇਲ ਸੈੱਟ ਜਿਨ੍ਹਾਂ ਦੀ ਕੀਮਤ ਬਾਜ਼ਾਰ 'ਚ 6.5 ਲੱਖ ਰੁਪਏ ਦੀ ਸੀ। ਪੁਲਸ ਨੇ ਹੁਣ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰ ਇਕ ਵਿਅਕਤੀ ਨੂੰ ਫੜ ਕੇ ਉਸ ਤੋਂ 43 ਮੋਬਾਇਲ ਬਰਾਮਦ ਕਰ ਲਏ ਹਨ ਅਤੇ ਕੁਝ ਹੋਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।  ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਪੀ. ਡਾ ਮਹਿਤਾਬ ਸਿੰਘ ਨੇ ਦੱਸਿਆ ਕਿ  ਇੰਸਪੈਕਟਰ ਜਰਨੈਲ ਸਿੰਘ ਮੁੱਖ ਅਫਸਰ ਥਾਣਾ ਲੌਂਗੋਵਾਲ ਦੀ ਯੋਗ ਅਗਵਾਈ ਅਧੀਨ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਤੇ ਟੈਕਨੀਕਲ ਸਪੋਰਟ ਟੀਮ ਦੇ ਹੌਲਦਾਰ ਮੁਨੀਸ਼ ਜੋਸ਼ੀ ਉਹ ਚੜ੍ਹਦੇ ਵੱਲੋਂ ਟੈਕਨੀਕਲ ਤਰੀਕੇ ਨਾਲ ਦੋਸ਼ੀਆਂ ਦਾ ਸੁਰਾਗ ਲਗਾ ਕੇ ਦੋਸ਼ੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਹੋਈ।  
ਉਨ੍ਹਾਂ ਨੇ ਦੱਸਿਆ ਕਿ ਇਸ ਸੰਬੰਧੀ ਥਾਣਾ ਲੌਂਗੋਵਾਲ ਵਿਖੇ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਸੀ, ਜਿਸ 'ਚ ਰਾਮ ਪ੍ਰਤਾਪ ਵਾਸੀ ਉੱਤਰ ਪ੍ਰਦੇਸ਼ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ ਵੱਖ-ਵੱਖ ਕਿਸਮ ਦੇ  43 ਮੋਬਾਇਲ ਸੈੱਟ ਬਰਾਮਦ ਕੀਤੇ ਗਏ। ਉਨ੍ਹਾਂ ਦੇ ਦੱਸਿਆ ਕਿ  ਇਸ ਨੂੰ ਚੋਰੀ 'ਚ ਵਰਤੋਂ 'ਚ ਲਿਆਂਦਾ ਗਿਆ ਮੋਟਰਸਾਈਕਲ ਵੀ ਚੋਰੀ ਦਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਕੁਝ ਹੋਰ ਦੋਸ਼ੀਆਂ ਦੀ ਵੀ ਗ੍ਰਿਫਤਾਰੀ ਬਾਕੀ ਹੈ। ਏ.ਐੱਸ.ਪੀ. ਡਾ ਮਹਿਤਾਬ ਸਿੰਘ ਨੇ ਦੱਸਿਆ ਕਿ ਰਾਮ ਪ੍ਰਤਾਪ ਜੋ ਕਿ ਯੂਪੀ ਦਾ ਰਹਿਣ ਵਾਲਾ ਹੈ  ਪਹਿਲਾਂ ਵੀ ਇਨ੍ਹਾਂ ਵੱਲੋਂ ਕਈ ਵਾਰਦਾਤਾਂ ਦੇ 'ਚ ਸ਼ਾਮਲ ਹੋਣ ਦਾ ਪਤਾ ਲੱਗਿਆ ਹੈ ਅਤੇ ਇਨ੍ਹਾਂ ਦੀ ਅੱਗੇ ਵੀ ਜਾਂਚ ਕੀਤੀ ਜਾ ਰਹੀ ਹੈ  


Aarti dhillon

Content Editor

Related News