ਪੁਲਸ ਪਾਰਟੀ ਨੇ ਸੀਲ ਕੀਤੇ ਫਿਰੋਜ਼ਪੁਰ ਤੇ ਉਸ ਦੇ ਨਾਲ ਲੱਗਦੇ ਸਾਰੇ ਇਲਾਕੇ

04/01/2020 2:02:41 PM

ਫਿਰੋਜ਼ਪੁਰ (ਹਰਚਰਨ ਸਿੰਘ, ਬਿੱਟੂ) - ਕੋਰੋਨਾ ਵਾਇਰਸ ਨੂੰ ਲੈ ਕੇ ਪੂਰੇ ਭਾਰਤ ਨੂੰ ਲਾਕਡਾਊਨ ਕੀਤਾ ਗਿਆ ਹੈ। 2 ਦਿਨ ਪੁਲਸ ਵਲੋਂ ਕੀਤੀ ਗਈ ਲਗਾਤਾਰ ਸਖਤਾਈ ਦੇ ਕਾਰਨ ਪੂਰਾ ਭਾਰਤ ਬੰਦ ਰਿਹਾ। ਪੁਲਸ ਵਲੋਂ ਬਿਨ੍ਹਾਂ ਤਰਸ ਕੀਤੇ ਲੋਕਾਂ ਦੀਆਂ ਕੁੱਟਮਾਰ ਕੀਤੀਆਂ ਵੀਡੀਓ ਵਾਇਰਸ ਹੋਣ ਤੋਂ ਬਾਅਦ ਸਰਕਾਰ ਨੇ ਪੁਲਸ ਨੂੰ ਅਜਿਹਾ ਨਾ ਕਰਨ ਦੀ ਹਿਦਾਇਤ ਜਾਰੀ ਕਰ ਦਿੱਤੀ, ਜਿਸ ਤੋਂ ਬਾਅਦ ਪੁਲਸ ਲੋਕਾਂ ਨਾਲ ਨਿਮਰਤਾ ਨਾਲ ਪੇਸ਼ ਆਉਣ ਲੱਗ ਪਈ। ਪੁਲਸ ਦੀ ਨਿਰਮਾਈ ਨੂੰ ਦੇਖਣ ਤੋਂ ਬਾਅਦ ਜਨਤਾ ਬੇਖੋਫ ਹੋਕੇ ਘਰਾਂ ਤੋਂ ਬਾਹਰ ਘੁੰਮਣ ਲੱਗੀ, ਜਿਸ ਨਾਲ ਬੀਮਾਰੀ ਫੈਲਣ ਦਾ ਡਰ ਵਧ ਗਿਆ। ਲੋਕਾਂ ਨੂੰ ਸਹੂਲਤਾਂ ਦੇਣ ਲਈ ਸਰਕਾਰ ਨੇ ਪਾਸ ਬਣਵਾ ਦਿੱਤੇ ਤਾਂ ਕਿ ਲੋਕ ਲੋੜ ਅਨੁਸਾਰ ਜ਼ਰੂਰੀ ਵਸਤੂਆਂ ਲੈ ਸਕਣ। ਇਸ ਦੌਰਾਨ ਜਿਥੇ ਲੋਕਾਂ ਵਲੋਂ ਕਰਫਿਊ ਦੇ ਨਿਯਮਾਂ ਦੀ ਦੂਰ ਵਰਤੋਂ ਕੀਤੀ ਗਈ, ਉਥੇ ਹੀ ਸ਼ਹਿਰਾਂ ਅਤੇ ਪਿੰਡਾਂ ’ਚ ਲੋਕਾਂ ਦਾ ਬੇਖੋਫ ਹੋ ਕੇ ਘੁੰਮਣਾ ਆਮ ਹੋ ਗਿਆ।

ਪੜ੍ਹੋ ਇਹ ਖਬਰ ਵੀ - ਕਰਫਿਊ ਦੌਰਾਨ ਬਟਾਲਾ ’ਚ ਵੱਡੀ ਵਾਰਦਾਤ : ਡਰੇਨ 'ਚੋਂ ਮਿਲੀ ਨੌਜਵਾਨ ਦੀ ਅੱਧ-ਸੜੀ ਲਾਸ਼ 

ਕੋਰੋਨਾ ਵਾਇਰਸ : ਮਨੁੱਖ ਜਾਤੀ ਲਈ ਪ੍ਰਕੋਪ ਅਤੇ ਕੁਦਰਤ ਲਈ ਮੁੜ-ਵਸੇਬਾ      

ਇਸੇ ਕਰਕੇ ਫਿਰੋਜ਼ਪੁਰ ਅਤੇ ਉਸ ਦੇ ਨਾਲ ਲੱਗਦੇ ਸਾਰੇ ਇਲਾਕੇ ਪੁਲਸ ਵਲੋਂ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤੇ ਗਏ। ਇਸ ਦੌਰਾਨ ਪਿੰਡ ਝੋਕ ਝੋਕ ਹਰੀ ਹਰ ਵਿਖੇ ਡੀ.ਐੱਸ.ਪੀ. ਸਤਨਾਮ ਸਿੰਘ ਨੇ ਆਪਣੀ ਪੁਲਸ ਪਾਰਟੀ ਸਣੇ ਪਿੰਡ ਦਾ ਦੌਰਾ ਕੀਤਾ ਅਤੇ ਬਿਨ੍ਹਾਂ ਵਜ੍ਹਾ ਘੁੰਮ ਰਹੇ ਲੋਕਾਂ ਨੂੰ ਆਪਣੇ ਘਰਾਂ ’ਚ ਰਹਿਣ ਦੀ ਹਿਦਾਇਤ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਮੂੰਹ ’ਤੇ ਮਾਸਕ ਪਾ ਕੇ ਰੱਖਣ ਅਤੇ ਘਰੋ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


rajwinder kaur

Content Editor

Related News