ਪੁਲਸ ਪਾਰਟੀ ''ਤੇ ਗੱਡੀ ਚੜਾਉਣ ਅਤੇ ਧਮਾਕਾ ਕਰਨ ਦੇ ਮਾਮਲੇ ''ਚ ਦੋ ਵਿਰੁੱਧ ਇਰਾਦਾ ਕਤਲ ਦਾ ਮਾਮਲਾ ਦਰਜ

06/11/2020 1:11:33 PM

ਲੰਬੀ/ਮਲੋਟ (ਜੁਨੇਜਾ): ਲੰਬੀ ਥਾਣੇ ਦੀ ਪੁਲਸ ਨੇ ਪੁਲਸ ਪਾਰਟੀ ਉੱਪਰ ਗੱਡੀ ਚੜਾਉਣ ਅਤੇ ਧਮਾਕਾ ਕਰਨ ਦੇ ਮਾਮਲੇ ਵਿਚ ਦੋ ਵਿਅਕਤੀਆਂ ਵਿਰੁੱਧ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ। ਫਿਲਹਾਲ ਦੋਸ਼ੀ ਪੁਲਸ ਦੀ ਗ੍ਰਿਫਤ ਵਿਚੋਂ ਬਾਹਰ ਹਨ। ਐੱਸ. ਟੀ. ਐੱਫ਼. ਟੀਮ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਬੀਤੀ ਏ. ਐੱਸ. ਆਈ. ਕੁਲਬੀਰ ਸਿੰਘ ਨੇ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਐੱਸ. .ਆਈ. ਗੁਰਮੇਜ ਸਿੰਘ ਦੀ ਹਦਾਇਤ ਤੇ ਸਮੇਤ ਪੁਲਸ ਪਾਰਟੀ ਜਿਸ ਵਿਚ ਏ. ਐੱਸ. ਆਈ. ਕਸ਼ਮੀਰ ਸਿੰਘ , ਐੱਚ. ਸੀ. ਗੁਰਪ੍ਰੀਤ ਸਿੰਘ ਸਮੇਤ ਰਾਤ ਲੰਬੀ ਥਾਣੇ ਦੇ ਪਿੰਡ ਦਿਉਣ ਖੇੜਾ ਵਿਖੇ ਸ਼ੱਕੀ ਪੁਰਸ਼ਾ ਦੀ ਤਲਾਸ਼ ਅਭਿਆਨ ਤਹਿਤ ਜਾ ਰਹੇ ਸਾਂ। ਪਿੰਡ ਦਿਉਣਖੇੜਾ ਵਿਖੇ ਫੁੱਲੂ ਖੇੜਾ ਵਾਲੇ ਪਾਸੇ ਤੋਂ ਆ ਰਹੀ ਕਾਰ ਸਵਿਫਟ ਡਿਜ਼ਾਇਰ ਨੂੰ ਰੋਕਣ ਦੀ ਕੋਸ਼ਿਸ਼ ਤਾਂ ਉਨ੍ਹਾਂ ਜਾਣ-ਬੁੱਝ ਕਿ ਕਾਰ ਰੋਕਣ ਦੀ ਬਜਾਏ ਪੁਲਸ ਪਾਰਟੀ ਤੇ ਮਾਰ ਦੇਣ ਦੀ ਨੀਯਤ ਨਾਲ ਚੜਾਉਣ ਦੀ ਕੋਸ਼ਿਸ਼ ਕੀਤੀ। ਕਾਰ ਜਿਸ ਵਿਚ ਸਿਮਰਜੀਤ ਸਿੰਘ ਸਿਮਰਾ ਪੁੱਤਰ ਨਰਿੰਦਰ ਸਿੰਘ ਵਾਸੀ ਤੱਪਾਖੇੜਾ ਅਤੇ ਜਗਮੀਤ ਸਿੰਘ ਮਾਨ ਪੁੱਤਰ ਹਰਪ੍ਰੀਤ ਸਿੰਘ ਵਾਸੀ ਦਿਉਣ ਖੇੜਾ ਸਵਾਰ ਸਨ ਨੇ ਇਕ ਧਮਾਕਾ ਵੀ ਕੀਤਾ ਅਤੇ ਕਾਰ ਭਜਾ ਕਿ ਲੈ ਗਏ। ਕਾਰ ਵਿਚ ਸਵਾਰ ਸਿਮਰਜੀਤ ਸਿਮਰਾ ਖਿਲਾਫ ਪਹਿਲਾਂ ਵੀ ਹੈਰੋਇਨ ਦੀ ਬਰਾਮਦੀ ਦੇ ਮਾਮਲੇ ਦਰਜ ਹਨ।

ਇਸ ਮੌਕੇ ਐੱਸ. ਟੀ. ਐੱਫ. ਦੀ ਟੀਮ ਨੇ ਆਤਮ ਰੱਖਿਆ ਲਈ ਹਵਾਈ ਫਾਇਰ ਕੀਤੇ। ਇਸ ਸਬੰਧੀ ਪੁਲਸ ਟੀਮ ਨੇ ਪਿੱਛਾ ਕੀਤਾ ਪਰ ਉਹ ਗੱਡੀ ਭਜਾ ਕਿ ਲੈ ਗਏ। ਇਸ ਸਬੰਧੀ ਲੰਬੀ ਪੁਲਸ ਨੇ ਸਿਮਰਜੀਤ ਸਿੰਘ ਸਿਮਰਾ ਪੁੱਤਰ ਨਰਿੰਦਰ ਸਿੰਘ ਵਾਸੀ ਤੱਪਾਖੇੜਾ ਅਤੇ ਜਗਮੀਤ ਸਿੰਘ ਮਾਨ ਪੁੱਤਰ ਹਰਪ੍ਰੀਤ ਸਿੰਘ ਵਾਸੀ ਦਿਉਣ ਖੇੜਾ ਵਿਰੁੱਧ ਲੰਬੀ ਥਾਣਾ ਵਿਖੇ ਮੁਕੱਦਮਾ ਨੰਬਰ 126 ਮਿਤੀ 10 ਜੂਨ 2020 ਮਾਮਲਾ ਦਰਜ ਕਰ ਦਿੱਤਾ ਹੈ।


Shyna

Content Editor

Related News