ਹਾਈ ਕੋਰਟ ਦੇ ਹੁਕਮਾਂ ''ਤੇ ਸਾਬਕਾ ਥਾਣਾ ਮੁਖੀ ਸਣੇ 12 ਖਿਲਾਫ ਪਰਚਾ ਦਰਜ

11/17/2019 3:28:34 PM

ਫਿਰੋਜ਼ਪੁਰ (ਮਲਹੋਤਰਾ) - ਪੁਲਸ ਵਲੋਂ ਦਰਜ ਕੀਤੇ ਗਏ ਆਵਾਰਾਗਰਦੀ ਦੇ ਪਰਚੇ ਨੂੰ ਹਾਈ ਕੋਰਟ 'ਚ ਚੈਲੇਂਜ ਕਰਕੇ ਔਰਤ ਨੇ ਥਾਣਾ ਕੈਂਟ ਦੇ ਸਾਬਕਾ ਮੁਖੀ ਰਕੇਸ਼ ਕੁਮਾਰ ਤੇ 12 ਹੋਰ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ 'ਤੇ ਪਰਚਾ ਦਰਜ ਕਰਵਾਇਆ ਹੈ। ਥਾਣਾ ਮੁਖੀ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਬਠਿੰਡਾ ਵਾਸੀ ਸਿਮਰਨਜੀਤ ਕੌਰ ਨੇ ਮਾਣਯੋਗ ਹਾਈ ਕੋਰਟ 'ਚ ਰਿੱਟ ਦਾਇਰ ਕਰ ਕੇ ਦੋਸ਼ ਲਾਏ ਸਨ ਕਿ 2017 'ਚ ਥਾਣਾ ਕੈਂਟ ਮੁਖੀ ਰਕੇਸ਼ ਕੁਮਾਰ ਨੇ ਉਸ ਨੂੰ ਬੇਵਜ੍ਹਾ ਹਿਰਾਸਤ ਵਿਚ ਲੈ ਕੇ ਆਵਾਰਾਗਰਦੀ ਦਾ ਪਰਚਾ ਦਰਜ ਕੀਤਾ ਸੀ।

ਇਸ ਮਾਮਲੇ ਵਿਚ ਫਿਰੋਜ਼ਪੁਰ ਪੁਲਸ ਦੇ ਕਈ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਉਸ ਨਾਲ ਦੁਰਵਿਵਹਾਰ ਕੀਤਾ। ਪ੍ਰਵੀਨ ਕੁਮਾਰ ਨੇ ਦੱਸਿਆ ਕਿ ਇਸ ਰਿੱਟ 'ਤੇ ਹਾਈ ਕੋਰਟ ਦੇ ਹੁਕਮਾਂ 'ਤੇ ਥਾਣੇ ਦੇ ਸਾਬਕਾ ਮੁਖੀ ਰਕੇਸ਼ ਕੁਮਾਰ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।

rajwinder kaur

This news is Content Editor rajwinder kaur